ਮਿਡ ਡੇ ਮੀਲ ਮੀਨੂੰ ਵਿੱਚ ਕੀਤੇ ਬਦਲ ਨੂੰ ਵਾਪਿਸ ਲਿਆ ਜਾਵੇ -ਬੀ ਐੱਡ ਅਧਿਆਪਕ ਫ਼ਰੰਟ
ਠੰਡ ਦੇ ਮੱਦੇ ਨਜ਼ਰ ਸਕੂਲਾਂ ਦੀਆਂ ਛੁੱਟੀਆਂ ਵਧਾਈਆਂ ਜਾਣ
ਫਾਜਿ਼ਲਕਾ -ਬਲਰਾਜ ਸਿੰਘ ਸਿੱਧੂ
ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਮਿਡ ਡੇ ਮੀਨੂੰ ਵਿਚ ਬੁੱਧਵਾਰ ਨੂੰ ਪੂਰੀ ਛੋਲੇ ਅਤੇ ਸੋਮਵਾਰ ਨੂੰ ਕੇਲੇ ਬੱਚਿਆਂ ਨੂੰ ਦੇਣ ਦੇ ਫ਼ੈਸਲੇ ਨਾਲ ਜਿੱਥੇ ਸਕੂਲਾਂ ਵਿੱਚ ਪੜ੍ਹਾਈ ਸਮੇਂ ਦਾ ਨੁਕਸਾਨ ਹੋਵੇਗਾ ,ਓਥੇ ਹੀ ਸਕੂਲਾਂ ਵੱਲੋਂ ਬੁੱਧਵਾਰ ਦੇ ਦਿੱਤੇ ਮੀਨੂੰ ਨੂੰ ਦਿੱਤੀ ਜਾ ਰਹੀ ਰਾਸ਼ੀ ਨਾਲ ਚਲਾਉਣਾ ਔਖਾ ਹੀ ਨਹੀਂ ਅਸੰਭਵ ਹੀ ਹੋਵੇਗਾ।
ਬੀ ਐੱਡ ਅਧਿਆਪਕ ਫ਼ਰੰਟ ਪੰਜਾਬ ਦੇ ਪ੍ਰੈੱਸ ਸਕੱਤਰ ਦਪਿੰਦਰ ਸਿੰਘ ਢਿੱਲੋਂ ਨੇ ਪ੍ਰੈੱਸ ਨੂੰ ਜਾਰੀ ਇੱਕ ਬਿਆਨ ਰਾਹੀਂ ਕਿਹਾ ਕਿ ਸਕੂਲ ਅਧਿਆਪਕ ਪਹਿਲਾਂ ਹੀ ਯੋਜਨਾਬੱਧ ਤਰੀਕੇ ਨਾਲ਼ ਮਿਡ ਡੇ ਮੀਲ ਚਲਾ ਰਹੇ ਹਨ ਤਾਂ ਕਿ ਬੱਚਿਆਂ ਦੀ ਪੜ੍ਹਾਈ ਦਾ ਕੋਈ ਨੁਕਸਾਨ ਵੀ ਨਾ ਹੋ ਸਕੇ ਪਰ ਸਰਕਾਰ ਦੇ ਨਵੇਂ ਫੁਰਮਾਨ ਨਾਲ ਜਿੱਥੇ ਇਹ ਮੀਨੂੰ ਤਿਆਰ ਕਰਨ ਵਿਚ ਔਖ ਹੋਵੇਗੀ ਓਥੇ ਸਾਰੇ ਦਿਨ ਦੇ ਸਮੇਂ ਦੀ ਖਪਤ ਵੀ ਹੋਵੇਗੀ ਜਿਸ ਨਾਲ ਬੱਚਿਆਂ ਦੀ ਪੜ੍ਹਾਈ ਉੱਪਰ ਵੀ ਅਸਰ ਹੋਵੇਗਾ ਜਿਸ ਲਈ ਪੰਜਾਬ ਸਰਕਾਰ ਸਿੱਖਿਆ ਵਿਭਾਗ ਆਪਣਾ ਫੈਸਲਾ ਵਾਪਸ ਲਵੇ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸਤਿੰਦਰ ਸਚਦੇਵਾ ਜ਼ਿਲ੍ਹਾ ਜਨਰਲ ਸਕੱਤਰ ਪ੍ਰੇਮ ਕੰਬੋਜ ਨੇ ਸਿੱਖਿਆ ਮੰਤਰੀ ਪੰਜਾਬ ਤੋਂ ਸਰਦੀਆਂ ਦੀਆਂ ਛੁੱਟੀਆਂ ਵਿੱਚ ਵਾਧੇ ਦੀ ਮੰਗ ਕੀਤੀ ਤਾਂ ਜੋ ਪੈ ਰਹੀ ਧੁੰਦ ਅਤੇ ਸਰਦੀ ਤੋਂ ਬੱਚਿਆਂ ਦਾ ਬਚਾਅ ਹੋ ਸਕੇ।ਇਸ ਮੌਕੇ ਜ਼ਿਲ੍ਹਾ ਫਾਜ਼ਿਲਕਾ ਦੇ ਮਹਿੰਦਰ ਬਿਸ਼ਨੋਈ,ਸੋਹਨ ਲਾਲ, ਸੁਭਾਸ਼ ਚੰਦਰ,ਸੁਰਿੰਦਰ ਕੰਬੋਜ,ਮਨੋਜ ਸ਼ਰਮਾ, ਕਵਿੰਦਰ ਗਰੋਵਰ, ਅਨਿਲ ਜਸੂਜਾ,ਅਸ਼ਵਨੀ ਖੁੰਗਰ,ਵਿਕਰਮ ਜਲੰਧਰਾ, ਜਤਿੰਦਰ ਕਸਿਅਪ,ਅਸ਼ੋਕ ਕੰਬੋਜ,ਸਤਨਾਮ ਸਿੰਘ ਮਹਾਲਮ,ਵੀਰ ਚੰਦ,ਕ੍ਰਾਂਤੀ ਕੰਬੋਜ,ਵਿਸ਼ਨੂ ਬਿਸ਼ਨੋਈ,ਜਗਮੀਤ ਖਹਿਰਾ,ਇੰਦਰਜੀਤ ਢਿਲੋਂ,ਵਿਕਾਸ ਨਾਗਪਾਲ, ਬਲਦੇਵ ਕੰਬੋਜ,ਸਰਲ ਕੁਮਾਰ,ਪਰਵਿੰਦਰ ਗਰੇਵਾਲ,ਪ੍ਰੇਮ ਸਿੰਘ ਕੁਲਦੀਪ ਸਿੰਘ,ਇੰਦਰ ਸੈਨ,ਰਾਜਨ ਸਚਦੇਵਾ, ਗੋਬਿੰਦ ਰਾਮ,ਗੁਰਬਖਸ਼ ਸਿੰਘ,ਕ੍ਰਿਸ਼ਨ ਕਾਂਤ, ਵਿਨੋਦ ਕੁਮਾਰ,ਸੂਰਜ ਕੰਬੋਜ,ਸੁਖਵਿੰਦਰ ਸਿੰਘ, ਜਸਵਿੰਦਰ ਖਹਿਰਾ, ਪ੍ਰਵੀਨ ਭਟੇਜਾ,ਰਾਜੀਵ ਕੁਮਾਰ,ਅਨੂਪ ਗਰੋਵਰ, ਅਨਿਲ ਕੁਮਾਰ,ਰਵਿੰਦਰ ਸ਼ਰਮਾ, ਕ੍ਰਿਸ਼ਨ ਕੁਮਾਰ ਅਧਿਆਪਕ ਆਗੂ ਹਾਜ਼ਰ ਸਨ
No comments