ਖਾਤੇ ’ਚ ਆਏ ਲੱਖਾਂ ਰੁੁਪਏ ਵਾਪਸ ਕਰਕੇ ਦਿਖਾਈ ਇਮਾਨਦਾਰੀ
ਮਲੋਟ/ਲੰਬੀ -ਬਲਰਾਜ ਸਿੰਘ ਸਿੱਧੂ
ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਾਵਨ ਪ੍ਰੇਰਨਾ ਨਾਲ ਆਪਣੇ ਸੱਚਖੰਡ ਵਾਸੀ ਬੇਟੇ ਦੇ ਖਾਤੇ ’ਚ ਆਏ ਲੱਖਾਂ ਰੁਪਏ ਵਾਪਸ ਕਰਕੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਇਕ ਪਰਿਵਾਰ ਵਲੋਂ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਗਈ ਹੈ।
ਜਾਣਕਾਰੀ ਦਿੰਦਿਆਂ ਰਾਜਸਥਾਨਦ ਦੇ ਜ਼ਿਲਾ ਸ੍ਰੀ ਗੰਗਾਨਗਰ ਦੇ ਪਿੰਡ ਚੱਕ ਕੇਰਾ ਵਾਸੀ ਮਨਜੀਤ ਸਿੰਘ ਨੇ ਦੱਸਿਆ ਕਿ ਉਨਾਂ ਦੀ ਰਾਜਸਥਾਨ ਦੇ ਸਾਦੁਲ ਸ਼ਹਿਰ ’ਚ ਦਸ਼ਮੇਸ਼ ਟਰੇਡਿੰਗ ਕੰਪਨੀ ਆੜ੍ਹਤ ਦੀ ਦੁਕਾਨ ਹੈ। ਉਨਾਂ ਵਲੋਂ ਪਹਿਲਾਂ ਆਪਣੇ ਕਿਸੇ ਜਾਣ ਪਹਿਚਾਣ ਦੇ ਮਨਦੀਪ ਸਿੰਘ ਨਾਂਅ ਦੇ ਵਿਅਕਤੀ ਦੇ ਖਾਤੇ ਵਿਚ ਪੈਸੇ ਪਾਏ ਸਨ। ਜਿਹੜੀ ਕਿ ਪੂਰੀ ਰਕਮ 4 ਲੱਖ , 6 ਹਜ਼ਾਰ 412 ਰੁਪਏ ਸੀ। ਜੋ ਕਿ ਉਨਾਂ ਨੇ ਮਨਦੀਪ ਸਿੰਘ ਨਾਂਅ ਦੇ ਖਾਤੇ ਵਿਚ ਪਾ ਦਿੱਤੇ । ਪਰ ਉਹ ਪੈਸੇ ਉਸਦੇ ਅਸਲੀ ਮਾਲਕ ਦੇ ਖਾਤੇ ’ਚ ਜਾਣ ਦੀ ਬਜਾਏ ਪਿੰਡ ਆਲਮ ਵਾਲੇ ਦੇ ਮਨਦੀਪ ਸਿੰਘ ਨਾਂਅ ਦੇ ਖਾਤੇ ’ਚ ਆ ਗਏ । ਪਰ ਜਦੋਂ ਉਨਾਂ ਆਪਣੇ ਕਿਸੇ ਜਾਣ ਪਹਿਚਾਣ ਦੇ ਵਿਅਕਤੀ ਤੋਂ ਪਿੰਡ ਆਲਮਵਾਲਾ ਪੰਜਾਬ ਦੇ ਮਨਦੀਪ ਸਿੰਘ ਬਾਰੇ ਪਤਾ ਕੀਤਾ ਤਾਂ ਉਨਾਂ ਨੂੰ ਪਤਾ ਲੱਗਿਆ ਕਿ ਮਨਦੀਪ ਸਿੰਘ ਦੀ ਮੌਤ ਹੋ ਚੁੱਕੀ ਹੈ ਅਤੇ ਖਾਤਾ ਵੀ ਬੰਦ ਹੋ ਗਿਆ ਸੀ। ਪਰ ਪਰਿਵਾਰ ਦੇ ਮੁਖੀ ਸਰਬਜੀਤ ਕੌਰ ਅਤੇ ਉਨਾਂ ਦੇ ਪੁੱਤਰ ਗੁਰਪ੍ਰੀਤ ਸਿੰਘ ਨੇ ਇਹ ਪੈਸੇ ਖਾਤੇ ’ਚੋਂ ਕਢਵਾ ਕੇ ਵਾਪਸ ਕਰਨ ਦਾ ਵਾਅਦਾ ਕੀਤਾ ਸੀ। ਉਨਾਂ ਦੱਸਿਆ ਕਿ ਅੱਜ ਇਸ ਪਰਿਵਾਰ ਵਲੋਂ ਉਨਾਂ ਨੂੰ 4 ਲੱਖ 6, 412 ਰੁਪਏ ਦਾ ਚੈੱਕ ਬਲਾਕ ਦੀ ਨਾਮਚਰਚਾ ਦੌਰਾਨ ਪਿੰਡ ਦੇ ਜਿੰਮੇਵਾਰ 15 ਮੈਂਬਰਾਂ ਦੀ ਹਾਜ਼ਰੀ ਵਿਚ ਇਹ ਚੈੱਕ ਸਬੰਧਤ ਮਾਲਕ ਨੂੰ ਸੌਂਪ ਦਿੱਤਾ।
ਮਨਜੀਤ ਸਿੰਘ ਨੇ ਇੱਥੇ ਗੱਲਬਾਤ ਕਰਦਿਆਂ ਦੱਸਿਆ ਕਿ ਡੇਰਾ ਪ੍ਰੇਮੀ ਪਰਿਵਾਰ ਦੀ ਇਹ ਇਕ ਵੱਡੀ ਮਿਸਾਲ ਹੈ। ਅੱਜ ਦੇ ਯੁੱਗ ਵਿਚ ਜਦੋਂ ਹੱਥ ਨੂੰ ਹੱਥ ਖਾ ਰਿਹਾ ਤਾਂ ਡੇਰਾ ਸ਼ਰਧਾਲੂਆਂ ਨੇ ਆਪਣੇ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਵਚਨਾਂ ਨੂੰ ਅਮਲੀ ਜਾਮਾ ਪਹਿਨਾਇਆ ਹੈ।
No comments