ਡਿਪਟੀ ਕਮਿਸ਼ਨਰ ਨੇ ਸਾਦਕੀ ਬਾਰਡਰ ’ਤੇ ਪਹੁੰਚ ਸਰਹੱਦਾਂ ਦੀ ਰਾਖੀ ਕਰਨ ਵਾਲੇ ਜਵਾਨਾਂ ਨਾਲ ਮਨਾਇਆ ਨਵਾਂ ਸਾਲ ਜਵਾਨਾਂ ਨੂੰ ਮਿਠਾਈਆਂ ਕੀਤੀਆਂ ਭੇਂਟ
ਫਾਜ਼ਿਲਕਾ 1 ਜਨਵਰੀ
ਡਿਪਟੀ ਕਮਿਸ਼ਨਰ ਡਾ ਸੇਨੂੰ ਦੁੱਗਲ ਨੇ ਨਵੇਂ ਸਾਲ ਦੀ ਸ਼ੁਰੂਆਤ ਇਥੋਂ ਦੇ ਅੰਤਰਰਾਸ਼ਟਰੀ ਭਾਰਤ-ਪਾਕਿ ਸਾਦਕੀ ਬਾਰਡਰ ਵਿਖੇ ਪਹੁੰਚ ਕੇ ਸਰਹੱਦਾਂ ਦੀ ਰਾਖੀ ਕਰਨ ਵਾਲੇ ਜਵਾਨਾਂ ਨਾਲ ਦੇਸ਼-ਭਗਤੀ ਦੇ ਰੰਗ ਵਿਚ ਰੰਗਦਿਆਂ ਕੀਤੀ। ਇਸ ਦੌਰਾਨ ਉਨ੍ਹਾ ਜਵਾਨਾਂ ਨੁੰ ਮਿਠਾਈਆਂ ਵੀ ਭੇਟ ਕੀਤੀਆਂ। ਉਨ੍ਹਾਂ ਕਿਹਾ ਕਿ ਉਹ ਆਪਣੇ-ਆਪ ਨੂੰ ਖੁਸ਼ਕਿਸਮਤ ਸਮਝਦੇ ਹਨ ਕਿ ਉਹ ਨਵੇਂ ਸਾਲ ਮੌਕੇ ਇਨ੍ਹਾ ਜਵਾਨਾਂ ਵਿਚ ਹਨ।
ਡਿਪਟੀ ਕਮਿਸ਼ਨਰ ਨੇ ਭਾਰਤ-ਪਾਕਿ ਬਾਰਡਰ *ਤੇ ਪਹੁੰਚ ਕੇ ਵੀਰ ਜਵਾਨਾਂ ਨੂੰ ਜਿੱਥੇ ਨਵੇ ਸਾਲ ਦੀ ਮੁਬਾਰਕਬਾਦ ਦਿੱਤੀ ਉਥੇ ਉਨ੍ਹਾਂ ਸਰਦੀ ਤੇ ਧੁੰਦ ਦੌਰਾਨ ਵੀ ਜੋਸ਼ ਤੇ ਜਜਬੇ ਦੀ ਤਾਰੀਫ ਵੀ ਕੀਤੀ। ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਡਰ ਤੇ ਭੈਅ ਦੇ ਦੁਸ਼ਮਣਾਂ ਦਾ ਟਾਕਰਾ ਕਰਨ ਵਾਲੇ ਇਨ੍ਹਾਂ ਫੋਜੀ ਜਵਾਨਾਂ ਲਈ ਨਵਾਂ ਸਾਲ ਲੰਬੀਆਂ ਉਮਰਾਂ ਲੈ ਕੇ ਆਵੇ। ਉਨ੍ਹਾਂ ਕਿਹਾ ਕਿ ਜਵਾਨਾਂ ਦਾ ਸਰਹੱਦਾਂ ਦੀ ਰਾਖੀ ਅਤੇ ਦੇਸ਼ ਪ੍ਰਤੀ ਪਿਆਰ ਤੇ ਜਜਬੇ ਨੂੰ ਹਰ ਕੋਈ ਸਲਾਮ ਕਰਦਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਹੱਦਾਂ ਦੀ ਰਾਖੀ ਕਰਨ ਵਾਲੇ ਜਵਾਨਾਂ ਖਾਤਿਰ ਹੀ ਦੇਸ਼ ਦਾ ਹਰ ਨਾਗਰਿਕ ਤਿਉਹਾਰਾਂ ਨੂੰ ਆਪੋ-ਆਪਣੇ ਢੰਗਾਂ ਅਨੁਸਾਰ ਮਨਾਉਂਦੇ ਹਨ। ਇਨ੍ਹਾਂ ਮਹਾਨ ਯੋਧਿਆਂ ਦੇ ਸਰਹੱਦਾਂ ’ਤੇ ਤਾਇਨਾਤੀ ਹੋਣ ਕਰਕੇ ਹੀ ਅਸੀਂ ਚੈਨ ਦੀ ਨੀਂਦ ਸੋਂਦੇ ਹਾਂ। ਉਨ੍ਹਾਂ ਕਿਹਾ ਕਿ ਫੌਜੀ ਵੀਰਾਂ ਲਈ ਨਵਾਂ ਸਾਲ ਖੁਸ਼ੀਆਂ ਅਤੇ ਰੋਸ਼ਨੀਆਂ ਵੰਡੇ ਤੇ ਪ੍ਰਮਾਤਮਾ ਇਨ੍ਹਾਂ ਨੂੰ ਹੋਰ ਹਿੰਮਤ ਬਖਸ਼ਣ।
No comments