ਹੁਣੇ ਹੁਣੇ

ਜਿਲ੍ਹਾ ਪੱਧਰੀ ਅੰਤਰ ਰਾਸ਼ਟਰੀ ਦਿਵਿਆਂਗਤਾ ਦਿਵਸ ਸਮਾਰੋਹ 4 ਜਨਵਰੀ ਨੂੰ ਮਲੋਟ ਵਿਖੇ ਮਨਾਇਆ ਜਾਵੇਗਾ—— ਡਿਪਟੀ ਕਮਿਸ਼ਨਰ



ਸ੍ਰੀ ਮੁਕਤਸਰ ਸਾਹਿਬ 1 ਜਨਵਰੀ
                          ਡਾ.ਰੂਹੀ ਦੁੱਗ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ  ਜਿਲ੍ਹਾ ਪੱਧਰੀ ਅੰਤਰਰਾਸ਼ਟਰੀ ਦਿਵਿਆਂਗਤਾ ਦਿਵਸ ਸਮਾਰੋਹ 4 ਜਨਵਰੀ 2024 ਨੂੰ ਦਾਣਾ ਮੰਡੀ ਮਲੋਟ ਵਿਖੇ ਸਵੇਰੇ 11.00 ਵਜੇ ਤੋਂ 03.00 ਵਜੇ ਤੱਕ ਮਨਾਇਆ ਜਾਵੇਗਾ।
                           ਉਹਨਾਂ ਦੱਸਿਆ ਕਿ ਇਸ ਸਮਾਰੋਹ ਦੀ ਪ੍ਰਧਾਨਗੀ ਡਾ.ਬਲਜੀਤ ਕੌਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਪੰਜਾਬ ਵਲੋਂ ਕੀਤੀ ਜਾਵੇਗੀ।
                          ਜਿਹਨਾਂ ਦਿਵਿਆਂਗ ਵਿਅਕਤੀਆਂ ਦੇ ਯੂਡੀਆਈਡੀ/ ਡਿਸਏਬਿਲਟੀ ਕਾਰਡ ਨਹੀਂ ਬਣੇ, ਉਹਨਾਂ ਦੇ ਇਸ ਮੌਕੇ ਡਾਕਟਰਾਂ ਦੀ ਟੀਮ ਵਲੋਂ ਦਿਵਿਆਂਗ ਯੂਡੀਆਈਡੀ/ ਡਿਸਏਬਿਲਟੀ ਕਾਰਡ ਵੀ ਬਣਾਏ ਜਾਣਗੇ ਅਤੇ ਲੋੜਵੰਦਾਂ ਦੇ ਕਰਜੇ਼ ਦੇ ਦਸਤਾਵੇਜ਼ ਲਈ ਵੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।ਇਸ ਤੋਂ ਇਲਾਵਾ  ਦਿਵਿਆਂਗ ਵਿਅਕਤੀਆਂ ਦੇ ਪੈਨਸ਼ਨ ਫਾਰਮ ਵੀ ਭਰੇ ਜਾਣਗੇ।
                         ਚਾਹਵਾਨ ਦਿਵਿਆਂਗ ਵਿਅਕਤੀ  4 ਜਨਵਰੀ ਨੂੰ ਦਾਣਾ ਮੰਡੀ ਮਲੋਟ ਵਿਖੇ ਸਵੇਰੇ 11.00 ਵਜੇ ਦਾਣਾ ਮੰਡੀ ਮਲੋਟ ਵਿਖੇ ਆਪਣਾ ਅਧਾਰ ਕਾਰਡ, ਵੋਟਰ ਕਾਰਡ,ਬੈਕ ਖਾਤਾ, ਡਿਸਏਬਿਲਟੀ ਸਰਟੀਫਿਕੇਟ, ਯੂਡੀਆਈਡੀ ਅਤੇ 2 ਪਾਸ ਪੋਰਟ ਸਾਈਜ ਦੀਆਂ ਫੋਟੋਆਂ ਨਾਲ ਲੈ ਕੇ ਪਹੁੰਚਣ ਅਤੇ ਇਸ ਕੈਂਪ ਦਾ ਲਾਭ ਉਠਾਉਣ।
                       ਉਹਨਾਂ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਵੀ ਅਪੀਲ ਕੀਤੀ ਕਿ ਇਸ ਸਮਾਗਮ ਨੂੰ ਸਫਲ ਬਨਾਉਣ ਲਈ ਵੱਧ ਤੋਂ ਵੱਧ ਸਹਿਯੋਗ ਦੇਣ ਤਾਂ ਜੋ ਦਿਵਿਆਂਗ ਵਿਅਕਤੀਆਂ ਦੀ ਵੱਧ ਤੋਂ ਵੱਧ ਸਹਾਇਤਾ ਕੀਤੀ ਜਾ ਸਕੇ।    

No comments