ਹੁਣੇ ਹੁਣੇ

ਗਰਲਜ਼ ਸਕੂਲ ਵਿੱਚ ਨਵੇਂ ਸਾਲ ਮੌਕੇ ਹਵਨ ਯੱਗ ਕਰਵਾਇਆ ਗਿਆ



 ਅਬੋਹਰ/ ਬਲਰਾਜ ਸਿੰਘ ਸਿੱਧੂ 
 ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਵੈਦਿਕ ਮੰਤਰਾਂ ਦੇ ਜਾਪ ਦੇ ਨਾਲ ਹਵਨ ਯੱਗ ਕਰਕੇ ਨਵੇਂ ਸਾਲ ਦਾ ਸਵਾਗਤ ਕੀਤਾ ਗਿਆ |  ਇਸ ਹਵਨ ਯੱਗ ਵਿੱਚ ਪ੍ਰਿੰਸੀਪਲ ਸ੍ਰੀਮਤੀ ਸੁਨੀਤਾ ਬਿਲੰਦੀ ਅਤੇ ਸਕੂਲ ਦੇ ਸਮੂਹ ਅਧਿਆਪਕਾਂ ਅਤੇ ਵਿਦਿਆਰਥਣਾ  ਨੇ ਭਾਗ ਲਿਆ।  ਇਸ ਯੱਗ ਵਿੱਚ ਸਾਰਿਆਂ ਨੇ ਵੈਦਿਕ ਮੰਤਰਾਂ ਦੇ ਜਾਪ ਨਾਲ ਆਹੂਤੀ ਦਿੱਤੀ।  ਇਸ ਹਵਨ ਯੱਗ ਦਾ ਆਯੋਜਨ ਇਸ ਕਾਮਨਾ ਨਾਲ ਕੀਤਾ ਗਿਆ ਕਿ ਇਹ ਨਵਾਂ ਸਾਲ ਇਸ ਸਕੂਲ, ਸਕੂਲ ਸਟਾਫ਼ ਅਤੇ ਵਿਦਿਆਰਥਣਾ ਲਈ ਹਰ ਪੱਖ ਤੋਂ ਸ਼ੁਭ ਹੋਵੇ।  ਇਹ ਜਾਣਕਾਰੀ ਸਕੂਲ ਦੇ ਮੀਡੀਆ ਇੰਚਾਰਜ ਅਧਿਆਪਕ ਅਮਿਤ ਬੱਤਰਾ ਨੇ ਦਿੱਤੀ।

No comments