Sports school ਘੁੱਦਾ ਦੀ ਟੀਮ ਨੇ ਜਿੱਤਿਆ ਸਿਲਵਰ ਮੈਡਲ
*ਘੁੱਦਾ ਸਕੂਲ ਦੀਆਂ 5 ਖਿਡਾਰਨਾਂ ਦੀ ਹੋਈ ਨੈਸ਼ਨਲ ਪੱਧਰੀ ਕੈਂਪ ਲਈ ਚੋਣ
*ਸਕੂਲੀ ਅਧਿਆਪਕਾਂ ਨੇ ਖਿਡਾਰਨਾਂ ਨੂੰ ਹੋਰ ਮਿਹਨਤ ਕਰਨ ਲਈ ਕੀਤਾ ਪ੍ਰੇਰਿਤ
ਬਠਿੰਡਾ, 19 ਨਵੰਬਰ : ਮੁੱਖ ਮੰਤਰੀ ਪੰਜਾਬ
ਭਗਵੰਤ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਸਰਕਾਰ ਵਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਲਈ ਲਗਾਤਾਰ ਵਿਸ਼ੇਸ਼ ਉਪਰਾਲੇ ਵੀ ਕੀਤੇ ਜਾ ਰਹੇ ਹਨ।
LIVE: Bharat Jodo Yatra | Shegaon to Jalgaon Jamod | Buldhana | Maharashtra
ਇਸ ਮੌਕੇ ਸਪੋਰਟਸ ਸਕੂਲ ਘੁੱਦਾ ਦੇ ਪ੍ਰਿੰਸੀਪਲ ਪ੍ਰੇਮ ਕੁਮਾਰ ਮਿੱਤਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਧਨੌਲਾ ( ਬਰਨਾਲਾ )ਵਿਖੇ ਹੋਏ 66ਵੇਂ ਪੰਜਾਬ ਰਾਜ ਖੇਡਾਂ ਮੁਕਾਬਲੇ ਵਿਚ ਇਕੋ ਸਕੂਲ ਦੀ ਟੀਮ ਨੇ ਪੂਰੇ ਪੰਜਾਬ ਪੱਧਰੀ ਜਿਲ੍ਹਿਆਂ ਤੇ ਵਿੰਗਾਂ ਦੀਆਂ ਟੀਮਾਂ ਨੂੰ ਪਛਾੜ ਕੇ ਸਿਲਵਰ ਮੈਡਲ ਆਪਣੇ ਨਾਮ ਕੀਤਾ। ਨਾਲ ਹੀ ਨੈਸ਼ਨਲ ਪੱਧਰ ਕੈਂਪ ਲਈ ਵੀ ਸਪੋਰਟਸ ਸਕੂਲ ਘੁੱਦਾ ਦੀਆਂ 5 ਵਿਦਿਆਰਥਣਾਂ ਰਮਨਦੀਪ ਕੌਰ , ਵੀਰਪਾਲ ਕੌਰ, ਕਿਰਨਦੀਪ ਕੌਰ , ਕਮਲਪ੍ਰੀਤ ਕੌਰ ਤੇ ਜਸਮੀਨ ਕੌਰ ਦੀ ਚੋਣ ਵੀ ਹੋਈ ਹੈ। ਉਨ੍ਹਾਂ ਕਿਹਾ ਕਿ ਪੂਰੇ ਜ਼ਿਲ੍ਹੇ ਲਈ ਖੁਸ਼ੀ ਦੀ ਗੱਲ ਇਹ ਹੈ ਕਿ ਇਕੋ ਸਕੂਲ ਦੀਆਂ 5 ਵਿਦਿਆਰਥਣਾਂ ਦੀ ਨੈਸ਼ਨਲ ਪੱਧਰੀ ਕੈਂਪ ਲਈ ਚੋਣ ਹੋਈ ਹੈ। ਇਸ ਮੌਕੇ ਪ੍ਰਿੰਸੀਪਲ ਨੇ ਕਿਸੇ ਵੀ ਖੇਡ ਵਿੱਚ ਮੈਡਲ ਜਿਤਣ ਵਾਲੇ ਖਿਡਾਰੀਆਂ ਲਈ ਵਿਸ਼ੇਸ ਇਨਾਮ ਦੇਣ ਦਾ ਵੀ ਐਲਾਨ ਕੀਤਾ।
ਇਸ ਦੌਰਾਨ ਇੰਚਾਰਜ ਸੁਖਦੀਪ, ਖੇਡ ਕੋਚ ਬਲਜਿੰਦਰ ਕੌਰ, ਹਰਦੀਪ ਸਿੰਘ ਫੁੱਟਬਾਲ ਕੋਚ, ਗਗਨਦੀਪ ਕੌਰ ਟੀਚਰ, ਸੰਦੀਪ ਕੌਰ ਅਤੇ ਗਗਨਦੀਪ ਕੌਰ ਇੰਗਲਿਸ਼ ਟੀਚਰ, ਕਮਲਜੀਤ ਕੌਰ ਪੋਲ ਸਾਇੰਸ ਟੀਚਰ, ਮਨਪ੍ਰੀਤ ਸਿੰਘ ਹਾਕੀ ਕੋਚ, ਮੋਨਿਕਾ ਰਾਣੀ ਹਿਸਟਰੀ ਟੀਚਰ ਸਕੂਲੀ ਖਿਡਾਰਨਾਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਵੀ ਕੀਤਾ।
No comments