ਐੱਸ.ਬੀ.ਆਈ. ਆਰਸੈਟੀ ਵੱਲੋਂ ਮਨਾਇਆ ਗਿਆ ਸਥਾਪਨਾ ਦਿਵਸ
ਬਠਿੰਡਾ, 19 ਨਵੰਬਰ : ਸਟੇਟ ਬੈਂਕ ਆਫ ਇੰਡੀਆ ਪੇਂਡੂ ਸਵੈ-ਰੁਜ਼ਗਾਰ ਸਿਖਲਾਈ ਸੰਸਥਾ(ਆਰਸੈਟੀ) ਵਲੋਂ ਆਰਸੈੱਟੀ ਬਠਿੰਡਾ ਵਿਖੇ 13ਵਾਂ ਸਥਾਪਨਾ ਦਿਵਸ ਮਨਾਇਆ ਗਿਆ। ਇਸ ਸਮਾਗਮ ਵਿੱਚ ਆਰਸੈਟੀ ਦੇ ਡਾਇਰੈਕਟਰ ਸ੍ਰੀ ਭੂਸ਼ਣ ਕੁਮਾਰ ਨੇ ਸਾਰਿਆਂ ਦਾ ਸਵਾਗਤ ਕੀਤਾ ਅਤੇ ਸੰਸਥਾ ਵੱਲੋਂ ਚਲਾਏ ਜਾ ਰਹੇ ਸਿਖਲਾਈ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਡਾਇਰੈਕਟਰ ਸ੍ਰੀ ਭੂਸ਼ਣ ਕੁਮਾਰ ਨੇ ਦੱਸਿਆ ਕਿ ਆਰਸੈੱਟੀ ਵਿੱਚ ਇਸ ਸਮੇਂ ਬਿਊਟੀ ਪਾਰਲਰ ਦਾ ਸਿਖਲਾਈ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ ਜਿਸ ਵਿੱਚ 34 ਸਿਖਿਆਰਥਣਾਂ ਨੇ ਹਿੱਸਾ ਲਿਆ ਹੈ। ਆਰਸੈਟੀ ਦੁਆਰਾ ਪਿੰਡਾਂ ਦੇ ਬੇਰੁਜ਼ਗਾਰ ਮੁੰਡੇ ਅਤੇ ਕੁੜੀਆਂ ਨੂੰ ਮੁਫ਼ਤ ਸਿਖਲਾਈ, ਸਿਖਲਾਈ ਦੌਰਾਨ ਮੁਫ਼ਤ ਚਾਹ-ਖਾਣਾ, ਸਿਖਲਾਈ ਦੌਰਾਨ ਸਿੱਖਣ ਲਈ ਸਮਾਨ ਵੀ ਮੁਹੱਈਆ ਕਰਵਾਇਆ ਜਾਂਦਾ ਹੈ।
ਇਸ ਮੌਕੇ ਸ੍ਰੀ ਮਨਜੀਤ ਸਿੰਘ, ਖੇਤਰੀ ਪ੍ਰਬੰਧਕ, ਐੱਸ.ਬੀ.ਆਈ.ਆਰ.ਬੀ. ੳ-1, ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਉਨ੍ਹਾਂ ਆਰਸੈੱਟੀ ਦੇ 13ਵੇਂ ਸਥਾਪਨਾ ਦਿਵਸ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਸਿਖਿਆਰਥਣਾਂ ਨੂੰ ਆਪਣੇ ਹੁਨਰ ਨੂੰ ਕਿੱਤੇ ਵਿੱਚ ਬਦਲਣ ਲਈ ਪ੍ਰੇਰਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਇੱਕ ਔਰਤ ਦੀ ਜ਼ਿੰਦਗੀ ਵਿੱਚ ਪੜ੍ਹਾਈ ਦੇ ਅਹਿਮ ਯੋਗਦਾਨ ਬਾਰੇ ਦੱਸਿਆ ਕਿ ਕਿਵੇਂ ਇਕ ਪਰਿਵਾਰ ਦੀ ਤਰੱਕੀ ਵਿੱਚ ਔਰਤ ਦਾ ਵੱਡਾ ਰੋਲ ਹੁੰਦਾ ਹੈ।
ਇਸ ਮੌਕੇ ਸ਼੍ਰੀ ਰਘੂ ਨੰਦਨ ਕੁਮਾਰ, ਚੀਫ਼ ਮੈਨੇਜਰ, ਬੀ.ਆਈ.ਆਰ.ਬੀ. ੳ-1 ਨੇ ਸਿਖਿਆਰਥਣਾਂ ਨੂੰ ਬੈਂਕ ਨਾਲ ਵੱਧ ਤੋਂ ਵੱਧ ਜੁੜਣ ਲਈ ਪ੍ਰੇਰਿਆ। ਇਸ ਮੌਕੇ ਆਰਸੈੱਟੀ ਦਾ ਸਮੂਹ ਸਟਾਫ਼ ਵੀ ਮੌਜੂਦ ਸੀ।
No comments