Chanakya Niti:-ਕਿਸੇ ਨੂੰ ਪਰਖਣ ਦੇ ਲਈ Chanakya ਨੇ ਦੱਸੇ ਇਹ ਤਿੰਨ ਤਰੀਕੇ ਆਉਣਗੇ ਕੰਮ
ਅਚਾਰੀਆ ਚਾਣਕਿਆ Acharya Chanakya ਇਕ ਅਜਿਹੇ ਵਿਦਵਾਨ ਸਨ ਜੋ ਆਪਣੀ ਨੀਤੀ ਦੇ ਆਧਾਰ ਤੇ ਪੂਰੇ ਸ਼ਾਸਨ ਨੂੰ ਬਦਲ ਦੇਣ ਦੀ ਸਮਰੱਥਾ ਆਪਣੇ ਅੰਦਰ ਰੱਖਦੇ ਸਨ। ਚਾਣਕਿਆ ਦੀ ਬੁੱਧੀ ਸਮਰੱਥਾ ਹਰ ਕਿਸੇ ਦੇ ਲਈ ਮਿਸਾਲ ਤੋਂ ਘੱਟ ਨਹੀਂ ਹੈ। ਕਿਹਾ ਜਾਂਦਾ ਹੈ ਕਿ ਉਨ੍ਹਾਂ ਦੀ ਨੀਤੀ ਇੰਨ੍ਹੀ ਪ੍ਰਭਾਵੀ ਸੀ ਕਿ ਉਨ੍ਹਾਂ ਨੇ ਇਸ ਦੇ ਆਧਾਰ ਤੇ ਸਧਾਰਨ ਬਾਲਕ ਦੇ ਹੱਥ ਵਿਚ ਪੂਰਾ ਸ਼ਾਸਨ ਸੌਂਪ ਦਿੱਤਾ ਸੀ। ਇਹ ਬਾਲਕ ਕੋਈ ਹੋਰ ਨਹੀਂ ਬਲਕਿ ਚੰਦਰ ਗੁਪਤ ਮੌਰੀਆ ਸਨ। ਆਚਾਰੀਆ ਨੇ ਲੋਕਾਂ ਨੂੰ ਜੀਵਨ ਜਿਉਣ ਦਾ ਤਰੀਕਾ ਸਿਖਾਉਣ ਦੇ ਲਈ ਕਈ ਅਹਿਮ ਗੱਲਾਂ ਕਹੀਆਂ।
ਇਸ ਗ੍ਰੰਥ ਨੂੰ ਅੱਜ ਚਾਣਕਿਆ ਨੀਤੀ ਦੇ ਰੂਪ ਵਿਚ ਜਾਣਿਆ ਜਾਂਦਾ ਹੈ। ਚਾਣਕਿਆ ਨੀਤੀ ਦੀਆਂ ਸਾਰੀਆਂ ਗੱਲਾਂ ਕਿਸੇ ਵੀ ਵਿਅਕਤੀ ਦੀਆਂ ਹਰੇਕ ਤਰ੍ਹਾਂ ਦੀਆਂ ਪ੍ਰਸਥਿਤੀਆਂ ਦਾ ਮਾਰਗਦਰਸ਼ਨ ਕਰ ਸਕਦੀਆਂ ਹਨ। ਉਨ੍ਹਾਂ ਦੀਆਂ ਗੱਲਾਂ ਨੂੰ ਜੀਵਨ ਵਿਚ ਅਪਣਾ ਲਿਆ ਜਾਵੇ ਤਾਂ ਸਹੀ ਅਤੇ ਗਲਤ ਦਾ ਭੇਦ ਅਸਾਨੀ ਨਾਲ ਸਮਝ ਆ ਸਕਦਾ ਹੈ। ਚਾਣਕਿਆ ਨੇ ਇਹ ਵੀ ਦੱਸਿਆ ਕਿ ਕਿਸੇ ਵਿਅਕਤੀ ਨੂੰ ਪਰਖਣ ਦੇ ਲਈ ਕਿੰਨ੍ਹਾਂ ਤਰੀਕਿਅ ਨੂੰ ਅਪਣਾਉਣਾ ਚਾਹੀਦਾ ਹੈ। ਚੱਲੋ ਅੱਜ ਆਪਾਂ ਇੰਨ੍ਹਾਂ ਗੱਲਾਂ ਬਾਰੇ ਜਾਣਦੇ ਹਾਂ।
ਤਿਆਗ ਦੀ ਭਾਵਨਾ
ਚਾਣਕਿਆ ਕਹਿੰਦੇ ਹਨ ਕਿ ਜੀਵਨ ਵਿਚ ਤਿਆਗ ਕਰਨਾ ਆਸਾਨ ਨਹੀਂ ਹੈ ਜੇਕਰ ਤੁਸੀ ਕਿਸੇ ਨੂੰ ਪਰਖਣਾ ਚਾਹੁੰਦੇ ਹੋ ਤਾਂ ਸਾਹਮਣੇ ਵਾਲੇ ਨੂੰ ਤਿਆਗ ਦੀ ਭਾਵਨਾ ਨਾਲ ਜਾਨਣ ਦੀ ਕੋਸ਼ਿਸ਼ ਕਰੋ। ਜੇਕਰ ਵਿਅਕਤੀ ਦੂਜਿਆਂ ਦੇ ਸੁੱਖ ਦੇ ਲਈ ਆਪਣੇ ਸੁੱਖ ਦਾ ਤਿਆਗ ਕਰ ਦੇਵੇ ਤਾਂ ਅਜਿਹਾ ਵਿਅਕਤੀ ਕਦੇ ਵੀ ਧੋਖਾ ਨਹੀਂ ਦਿੰਦਾ। ਅਜਿਹਾ ਵਿਅਕਤੀ ਜਿਹੜਾ ਦੁੱਖ ਦੇ ਸਮੇਂ ਤੁਹਾਡੇ ਨਾਲ ਖੜ੍ਹਾ ਨਾ ਰਹੇ ਉਸ ਤੋਂ ਦੂਰੀ ਬਣਾ ਲਓ। ਅਜਿਹੇ ਵਿਅਕਤੀ ਧੋਖਾ ਦੇਣ ਤੋਂ ਇਲਾਵਾ ਨੁਕਸਾਨ ਤੱਕ ਪਹੁੰਚਾ ਸਕਦੇ ਹਨ।
ਇਹ ਵੀ ਪੜ੍ਹੋ -Chanakya Neeti:ਇੰਨ੍ਹਾਂ ਗੱਲਾਂ ਵਿਚ ਛੁਪਿਆ ਹੈ ਸਫ਼ਲਤਾ ਦਾ ਰਾਜ,ਮੁਸ਼ਕਿਲਾਂ ਵੀ ਹੋ ਸਕਦੀਆਂ ਹਨ ਆਸਾਨ
ਪੈਸੇ ਪ੍ਰਤੀ ਵਿਅਕਤੀ ਦੀ ਨੀਤ
ਪੈਸਾ ਇਕ ਅਜਿਹੀ ਚੀਜ ਹੈ ਜੋ ਹਰ ਕਿਸੇ ਦੇ ਇਮਾਨ ਨੂੰ ਡੇਗ ਸਕਦਾ ਹੈ। ਹਲਾਂ ਕਿ ਦੁਨੀਆਂ ਵਿਚ ਅਜਿਹੇ ਵੀ ਲੋਕ ਹਨ ਜਿੰਨ੍ਹਾਂ ਦੇ ਲਈ ਪੈਸੇ ਤੋਂ ਵੱਧ ਕੇ ਦੂਜੀਆਂ ਚੀਜਾਂ ਹੁੰਦੀਆਂ ਹਨ। ਕਿਸੇ ਦੀ ਨਿਅਤ ਨੂੰ ਪਰਖਣਾ ਚਾਹੁੰਦੇ ਹੋ ਤਾਂ ਉਸ ਨੂੰ ਪੈਸਾ ਦੇ ਦਿਓ, ਜੇਕਰ ਉਹ ਵਿਅਕਤੀ ਪੈਸੇ ਵਾਪਸ ਕਰਦਾ ਹੈ ਤਾਂ ਤੁਸੀ ਉਸ ਤੇ ਪੂਰੀ ਤਰ੍ਹਾਂ ਭਰੋਸਾ ਕਰ ਸਕਦੇ ਹੋ। ਵੈਸੇ ਚਾਣਕਿਆ ਕਹਿੰਦੇ ਹਨ ਕਿ ਪੈਸੇ ਦਾ ਲੈਣ ਦੇਣ ਚੰਗੇ ਤੋਂ ਚੰਗੇ ਰਿਸ਼ਤੇ ਖਰਾਬ ਕਰ ਸਕਦਾ ਹੈ।
ਸਪਸ਼ੱਟ ਰਹਿਣ ਵਾਲੇ
ਅਚਾਰੀਆ ਕਹਿੰਦੇ ਹਨ ਕਿ ਜੋ ਵਿਅਕਤੀ ਸਪਸ਼ੱਟ ੁੰਦੇ ਹੈ। ਭਲਾਂ ਹੀ ਉਹ ਆਪਣੇ ਖਰੇਪਣ ਦੀ ਵਜ੍ਹਾ ਨਾਲ ਦੂਜਿਆਂ ਦੀਆਂ ਨਜ਼ਰਾਂ ਵਿਚ ਬੁਰੇ ਹੋ ਸਕਦੇ ਹਨ ਪਰ ਉਹ ਮਨ ਦੇ ਕਾਲੇ ਨਹੀਂ ਹੋ ਸਕਦੇ। ਜੇਕਰ ਕੋਈ ਵਿਅਕਤੀ ਸੱਚ ਬੋਲਦਾ ਹੈ ਅਤੇ ਹਮੇਸ਼ਾਂ ਬਿਨ੍ਹਾਂ ਕਿਸੇ ਡਰ ਦੇ ਸੱਚ ਦੇ ਨਾਲ ਰਹਿੰਦਾ ਹੈ ਤਾਂ ਤਹਾਨੂੰ ਉਸਦੇ ਸੰਪਰਕ ਵਿਚ ਜ਼ਰੂਰ ਰਹਿਣਾ ਚਾਹੀਦਾ ਹੈ। ਆਚਾਰੀਆ ਕਹਿੰਦੇ ਹਨ ਕਿ ਜੋ ਨਿਰਸਵਾਰਥ ਤੁਹਾਡਾ ਭਲਾ ਕਰੇ ਅਤੇ ਸਪਸ਼ੱਟ ਰਹੇ ਤਾਂ ਉਹ ਹੀ ਆਪਣਾ ਹੁੰਦਾ ਹੈ।
Acharaya Chanakya Chanakya Learnings Chanakya Neeti Chanakya Niti
No comments