Breaking News

ਅੰਗਰੇਜ਼ ਸਿੰਘ ਨੇ ਸੰਭਾਲਿਆ ਸਰਕਾਰੀ ਆਈਟੀ ਆਈ ਫਾਜਿਲਕਾ ਦੇ ਪ੍ਰਿੰਸੀਪਲ ਦਾ ਅਹੁਦਾ





 ਫਾਜਿ਼ਲਕਾ / ਬਲਰਾਜ ਸਿੰਘ ਸਿੱਧੂ 

 ਸਰਕਾਰੀ ਆਈਟੀ ਫਾਜ਼ਿਲਕਾ ਵਿੱਚ ਸਰਦਾਰ ਅੰਗਰੇਜ਼ ਸਿੰਘ ਵੱਲੋਂ ਪ੍ਰਿੰਸੀਪਲ ਦਾ ਅਹੁਦਾ ਸੰਭਾਲਿਆ ਗਿਆ ਇਸ ਮੌਕੇ ਸੰਸਥਾ ਦੇ ਸੁਪਰਡੈਂਟ ਸ਼੍ਰੀ ਜਤਿੰਦਰ ਵਰਮਾ ਜੀ ਟ੍ਰੇਨਿੰਗ ਅਫਸਰ ਸ੍ਰੀ ਮਦਨ ਲਾਲ ਬਲਜਿੰਦਰ ਸਿੰਘ ਅਤੇ ਪ੍ਰੋਗਰਾਮ ਸਰਦਾਰ ਗੁਰਜੰਟ ਸਿੰਘ ਸਮੇਤ ਸਮੂਹ ਸਟਾਫ ਨੇ ਉਹਨਾਂ ਦਾ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ ਅਤੇ ਮਿਠਾਈਆਂ ਵੰਡ ਕੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ ਗਿਆ ਇਸ ਮੌਕੇ ਸਮੂਹ ਸਟਾਫ ਵੱਲੋਂ ਉਹਨਾਂ ਨੂੰ ਸ਼ੁਭਕਾਮਨਾਵਾਂ ਤੇ ਵਧਾਈਆਂ ਦਿੱਤੀਆਂ ਗਈਆਂ ਇੱਥੇ ਦੱਸਣ ਯੋਗ ਗੱਲ ਇਹ ਹੈ ਕਿ ਇਹਨਾਂ ਨੇ ਇਸ ਆਈਟੀਆਈ ਤੋਂ ਹੀ ਪੜ੍ਹਾਈ ਸ਼ੁਰੂ ਕਰਕੇ ਇੱਥੇ ਹੀ ਬਤੋਰ ਪ੍ਰਿੰਸੀਪਲ ਆਏ ਹਨ ਅਤੇ ਉਨ੍ਹਾਂ ਨੂੰ ਡਾਇਰੈਕਟਰ ਸਾਹਿਬ ਵੱਲੋਂ ਜੌਬ ਪ੍ਰਤੀ ਡੈਡੀਕੇਟਿਡ ਅਵਾਰਡ ਵੀ ਮਿਲਿਆ ਹੋਇਆ ਹੈ ਸ੍ਰੀ ਅੰਗਰੇਜ ਸਿੰਘ 1986 ਵਿੱਚ ਸਰਕਾਰੀ ਉਦੀਯੋਗਿਕ ਸਿਖਲਾਈ ਸੰਸਥਾ ਫਾਜ਼ਿਲਕਾ ਵਿਖੇ ਆਪਣਾ ਦਾਖਲਾ ਟਰਨਰ ਟਰੇਡ ਵਿੱਚ ਕਰਵਾਇਆ ਸੀ ਉਹਨਾਂ ਦੇ ਗੁਰੂ ਸ੍ਰੀ ਸੁਰਜੀਤ ਸਿੰਘ ਤੂਰ ਜਲੰਧਰ ਵੱਲੋਂ ਬਿਲੋਂਗ ਕਰਦੇ ਸਨ ਉਹਨਾਂ ਦੀ ਪੜ੍ਹਾਈ ਦੇ ਸਦਕਾ ਸ੍ਰੀ ਅੰਗਰੇਜ਼ ਸਿੰਘ ਨੇ ਆਪਣੀ ਟਰੇਡ ਦੇ ਵਿੱਚ ਉਚੇਚੀ ਹਾਸਲਤਾ ਪ੍ਰਾਪਤ ਕੀਤੀ। 






ਸ੍ਰੀ ਅੰਗਰੇਜ਼ ਸਿੰਘ ਆਪਣੇ ਪਰਿਵਾਰ ਦੇ ਨਾਲ ਮਿਲ ਜੁਲ ਕੇ ਰਹਿਣ ਦੇ ਨਾਲ ਨਾਲ ਆਪਣੇ ਸੰਸਥਾ ਦੇ ਵਿੱਚ ਵਿਚਰ ਰਹੇ ਸਟਾਫ ਮੈਂਬਰਾਂ ਦੇ ਵਿੱਚ ਇਸ ਤਰ੍ਹਾਂ ਰਹਿੰਦੇ ਹਨ ਕਿ ਉਹਨਾਂ ਦਾ ਇਹ ਨਹੀਂ ਪਤਾ ਲੱਗਦਾ ਕਿ ਉਹ ਕਿਸੇ ਵਿਲੱਖਣੀ ਸ਼ਖਸ਼ੀਅਤ ਤੋਂ belong ਕਰਦੇ ਹਨ ਸ੍ਰੀ ਅੰਗਰੇਜ਼ ਸਿੰਘ ਬਤੌਰ ਟਰਨਰ ਇੰਸਟਰਕਟਰ ਵਿਭਾਗ ਵਿੱਚ ਜੁਆਇਨ ਕੀਤਾ ਅਤੇ ਬਹੁਤ ਵੱਡੀਆਂ ਉਪਲਬਧੀਆਂ ਹਾਸਲ ਕੀਤੀਆਂ ਉਹਨਾਂ ਨੇ ਬਤੌਰ ਟਰਨਰ ਇੰਸਟਰਕਟਰ ਲਗਭਗ ਪੰਜਾਬ ਦੀਆਂ 26 ਆਈਟੀਆਈ ਵਿੱਚ ਆਪਣੀਆਂ ਸੇਵਾਵਾਂ ਨਿਭਾਈਆਂ ਉਸ ਤੋਂ ਬਾਅਦ ਮਹਿਕਮੇ ਵੱਲੋਂ ਇਹਨਾਂ ਨੂੰ ਵੱਡੀ ਜਿੰਮੇਵਾਰੀ ਦਿੰਦੇ ਹੋਏ ਟ੍ਰੇਨਿੰਗ ਅਫਸਰ ਬਣਾ ਦਿੱਤਾ ਜਾਂਦਾ ਹੈ ਜਿੱਥੇ ਇਹਨਾਂ ਨੇ ਟ੍ਰੇਨਿੰਗ ਅਫਸਰ ਦੀਆਂ ਸੇਵਾਵਾਂ ਦਿੱਤੀਆਂ ਉੱਥੇ ਹੀ ਬਹੁਤੀਆਂ ਆਈਟੀਆਂ ਵਿੱਚ ਬਤੌਰ ਪ੍ਰਿੰਸੀਪਲ ਡਿਊਟੀਆਂ ਇੰਚਾਰਜ ਡੀਡੀਓ ਨਿਭਾ ਚੁੱਕੇ ਹਨ ਅੱਜ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਸ੍ਰੀ ਅੰਗਰੇਜ਼ ਸਿੰਘ ਜਿਸ ਸੰਸਥਾ ਵਿੱਚੋਂ ਕੋਰਸ ਕਰਕੇ ਗਏ ਸਨ ਉਸੇ ਸੰਸਥਾ ਵਿੱਚ ਹੀ ਸ੍ਰੀ ਅੰਗਰੇਜ ਸਿੰਘ ਬਤੌਰ ਸਚਿਆਰਥੀ ਬਤੌਰ ਇੰਸਟਰਕਟਰ ਬਤੌਰ ਟ੍ਰੇਨਿੰਗ ਅਫਸਰ ਅਤੇ ਅੱਜ 13  ਫਰਵਰੀ 2024 ਨੂੰ ਇਹਨਾਂ ਨੂੰ ਵਿਭਾਗ ਵੱਲੋਂ ਉਦਿੋਗਿਕ ਸਿਲਾਈ ਸੰਸਥਾ ਫਾਜ਼ਲਕਾ ਦਾ ਸਮੁੱਚਾ ਪ੍ਰਿੰਸੀਪਲ ਇੰਚਾਰਜ ਦੇ ਦਿੱਤਾ ਗਿਆ ਹੈ ਇਹ ਵੱਡੇ ਉਹਦੇ ਉੱਤੇ ਵਿਰਾਜਮਾਨ ਹੋਣ ਇਹ ਸਮੁੱਚੀ ਸੰਸਥਾ ਦੇ ਸਟਾਫ ਸਖਿਆਰਥੀ ਅਤੇ ਵਿਭਾਗ ਵੀ ਇਹ ਚਾਹੁੰਦਾ ਹੈ ਕਿ ਇਹੋ ਜਿਹੀ ਸ਼ਖਸ਼ੀਅਤ ਨੂੰ ਹੋਰ ਉੱਚਾ ਲੈ ਕੇ ਜਾਣ ।ਇਸ ਖੁਸ਼ੀ ਦੇ ਮਾਹੌਲ ਵਿੱਚ ਪ੍ਰਿੰਸੀਪਲ ਸਰਦਾਰ ਅੰਗਰੇਜ਼ ਸਿੰਘ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ ਅਤੇ ਕਿਹਾ ਗਿਆ ਉਹ ਇਸ ਅਹੁਦੇ ਤੇ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਕੰਮ ਕਰਕੇ ਇਲਾਕੇ ਵਿਚ ਸੰਸਥਾ ਦਾ ਨਾਮ ਰੌਸ਼ਨ ਕਰਨਗੇ। ਸਿੱਖਿਆਰਥੀਆਂ ਦੀ ਸਿਖਲਾਈ ਵਿੱਚ ਸੁਧਾਰ ਲਈ ਮੁੱਖ ਦਫਤਰ ਤੋਂ ਵਿਸ਼ੇਸ਼ ਪੈਕੇਜ ਲਈ ਖਾਸ ਉਪਰਾਲੇ ਕੀਤੇ ਜਾਣਗੇ ਅਤੇ ਸੰਸਥਾ ਵਿੱਚ ਸੀ ਐਨ ਸੀ ਜੋਂ ਪੂਰੇ ਪੰਜਾਬ ਵਿੱਚ ਮੋਜੂਦਾ ਬੰਦ ਹਾਲਤ ਵਿਚ ਹਨ, ਸਭ ਨੂੰ ਫਾਜ਼ਿਲਕਾ ਮਗਵਾ ਕਿ ਰਿਪੇਅਰ ਕਰ ਜਲਦੀ ਹੀ ਟ੍ਰੇਨਿੰਗ ਸ਼ੁਰੂ ਕਰਵਾਈ ਜਾਵੇਗੀ ।ਇਸ ਮੌਕੇ ਪ੍ਰਿੰਸੀਪਲ ਵੱਲੋਂ ਮੁੱਖ ਦਫਤਰ ਦਾ ਇਸ ਭਾਰੀ ਜਿੰਮੇਵਾਰੀ ਲਈ ਧੰਨਵਾਦ ਵੀ ਕੀਤਾ ਗਿਆ। ਇਸ ਵਿਸ਼ੇਸ਼ ਦਿਹਾੜੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਸ਼੍ਰੀ ਦੇਸਰਾਜ ਜੀ ਅਤੇ  ਸ੍ਰੀ ਹਰੀਸ਼ ਕੰਬੋਜ ਜੀ ਨੇ ਉਹਨਾਂ ਨੂੰ ਵਧਾਈਆਂ ਅਤੇ ਅਹੁਦੇ ਦੀ ਗਰਿਮਾ ਬਣਾਈ ਰੱਖਣ ਲਈ ਥਾਪਣਾ ਦਿੱਤੀ।ਇਸ ਮੌਕੇ ਐਨ ਸੀ ਸੀ ਅਫਸਰ ਰਮੇਸ਼ ਕੁਮਾਰ ਜਸਵਿੰਦਰ ਸਿੰਘ ਸੁਭਾਸ਼ ਚੰਦਰ ਪਰਮਿੰਦਰ ਕੌਰ ਰਣਜੀਤ ਸਿੰਘ(ਰਾਣਾ ਮਿੱਡਾ )ਹਰਕਰਨ ਸਿੰਘ ਸਚਿਨ ਗੋਸਾਂਈ ਰਾਇ ਸਾਹਿਬ  ਗੁਰਤੇਜ ਸਿੰਘ ਰੋਹਿਤ ਕੁਮਾਰ ਬਲਜਿੰਦਰ ਸਿੰਘ ਵਰਿੰਦਰ ਕੁਮਾਰ ਰਜਨੀ ਬਾਲਾ 

ਦਵਿੰਦਰ ਕੌਰ ਪੱਲਵੀ ਗੁਪਤਾ ਵਿਨੋਦ ਕੁਮਾਰ ਸੁਰਿੰਦਰ ਕੌਰ ਧਰਮਿੰਦਰ ਕੁਮਾਰ ਕੋਸ਼ਲਿਆ ਰਾਣੀ ਗੁਰਚਰਨ ਕੌਰ ਸਰੋਜ ਰਾਣੀ ਆਦਿ ਹਾਜ਼ਰ ਸਨ ।



No comments