ਵੋਟਾਂ ਬਨਾਉਣ ਸਬੰਧੀ ਸਪੈਸ਼ਲ ਕੈਂਪ ਅੱਜ
ਫ਼ਰੀਦਕੋਟ 19 ਨਵੰਬਰ
ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀ ਦੀ ਸਰਸਰੀ ਸੁਧਾਈ ਯੋਗਤਾ ਮਿਤੀ 01.01.2023 ਦੇ ਆਧਾਰ ਤੇ ਦਾ ਕੰਮ ਚੱਲ ਰਿਹਾ ਹੈ। ਜਿਸ ਤਹਿਤ ਮਿਤੀ 20 ਨਵੰਬਰ ਦਿਨ ਐਤਵਾਰ ਨੂੰ ਆਮ ਲੋਕਾਂ ਦੀ ਸਹੂਲਤ ਲਈ ਜਿਲ੍ਹੇ ਦੇ ਹਰੇਕ ਪੋਲਿੰਗ ਸਟੇਸ਼ਨ ਤੇ ਸਪੈਸ਼ਲ ਕੈਂਪ ਲਗਾਇਆ ਜਾ ਰਿਹਾ ਹੈ।ਇਹ ਜਾਣਕਾਰੀ ਜਿਲਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਦਿੱਤੀ।
ਜਿਲਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਕਿਹਾ ਕਿ ਮਿਤੀ 20 ਨਵੰਬਰ, 2022 ਦਿਨ ਐਤਵਾਰ ਨੂੰ ਬੂਥ ਲੈਵਲ ਅਫਸਰ ਆਪਣੇ ਪੋਲਿੰਗ ਸਟੇਸ਼ਨਾਂ ਤੇ ਮੌਜੂਦ ਰਹਿਣਗੇ ਅਤੇ ਵੋਟਾਂ ਸਬੰਧੀ ਫਾਰਮ ਭਰਨਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਕੈਂਪਾ ਵਿੱਚ ਬੀ.ਐੱਲ.ਓਜ ਸਵੇਰੇ 09:00 ਵਜੇ ਤੋਂ ਸ਼ਾਮ 05:00 ਵਜੇ ਤੱਕ ਬੂਥਾਂ ਤੇ ਬੈਠਣਗੇ। ਇਨ੍ਹਾਂ ਕੈਂਪਾਂ ਵਿੱਚ ਆਮ ਲੋਕ ਫਾਰਮ ਨੰ. 6 (ਨਵੀਂ ਵੋਟ ਬਨਾਉਣ ਲਈ) ਫਾਰਮ ਨੰ: 6ਏ (ਐਨ.ਆਰ.ਆਈ ਵੋਟਰਜ਼ ਲਈ), ਫਾਰਮ ਨੰ: 7 (ਵੋਟ ਕਟਵਾਉਣ ਲਈ) ਅਤੇ ਫਾਰਮ ਨੰ. 8 (ਵੋਟਰ ਕਾਰਡ ਵਿੱਚ ਕਿਸੇ ਤਰ੍ਹਾਂ ਦੀ ਸੋਧ ਕਰਨ, ਵੋਟ ਸ਼ਿਫਟ ਕਰਵਾਉਣ ਲਈ), ਬੀ.ਐਲ.ਓਜ ਕੋਲ ਫਾਰਮ ਭਰ ਸਕਦੇ ਹਨ।ਉਨ੍ਹਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉਣ।
No comments