Breaking News

ਆਤਮਾ ਸਕੀਮ ਅਧੀਨ ਘਰੇਲੂ ਬਗੀਚੀ ਨੂੰ ਉਤਸਾਹਿਤ ਕਰਨ ਲਈ ਟੇਨਿੰਗ ਦਾ ਆਯੋਜਨ ਕੀਤਾ

khabrandaradio, khabrandaradionews,khabrandaradioupdate,khabrandaradionewsupdates


Fazilka 19 ਨਵੰਬਰ

Aggriculture ਟੈਕਨਾਲੋਜੀ ਮੈਨਜਮੈਂਟ ਏਜੰਸੀ(ਆਤਮਾ) ਸਕੀਮ ਅਧੀਨ ਘਰੇਲੂ ਬਗੀਚੀ ਨੂੰ ਉਤਸਾਹਿਤ ਕਰਨ ਲਈ ਬਲਾਕ Fazilka ਵਿਖੇ ਟੇਨਿੰਗ ਦਾ ਆਯੋਜਨ ਕੀਤਾ ਗਿਆ।  ਕਿਸਾਨਾਂ ਨੂੰ ਘਰੇਲੂ ਬਗੀਚੀ ਵਿੱਚ ਖੁਦ ਸਬਜੀਆ ਤਿਆਰ ਕਰਨ ਨਾਲ ਉਨ੍ਹਾਂ ਨੂੰ ਤਾਜੀਆ ਸਬਜੀਆ ਤਾਂ ਮਿਲਦੀਆਂ ਹੀ ਹਨ ਅਤੇ ਨਾਲ ਹੀ ਉਹ ਸਿਹਤ ਪੱਖੋ ਵੀ ਤੰਦਰੁਸਤ ਰਹਿ ਸਕਦੇ ਹਨ। ਇਹ ਜਾਣਕਾਰੀ ਰਾਜਦਵਿੰਦਰ ਸਿੰਘ BTM ਵੱਲੋਂ ਦਿੱਤੀ ਗਈ।
ਉਨ੍ਹਾ ਕਿਹਾ ਕਿ ਘਰੇਲੂ ਬਗੀਚੀ ਨੂੰ ਪ੍ਰਫੂਲਿਤ ਕਰਨ ਲਈ ਬਾਗਬਾਨੀ ਵਿਭਾਗ ਵੱਲੋਂ ਸਬਜ਼ੀ ਬੀਜ ਕਿੱਟਾ ਦੀ ਵੰਡ ਕੀਤੀ ਗਈ। ਜਿਸ ਵਿੱਚ ਵੱਖ-ਵੱਖ ਤਰ੍ਹਾਂ ਦੀ ਸਬਜੀਆਂ ਦੇ ਬੀਜ ਹੁੰਦੇ ਹਨ। ਘਰੇਲੂ ਬਗੀਚੀ ਵਿੱਚ ਤਿਆਰ ਕੀਤੀ ਉਪਜ ਨਾ ਸਿਰਫ ਤਾਜ਼ੀ ਹੋਵੇਗੀ ਬਲਕਿ ਕੀੜਮਾਰ ਦਵਾਈਆਂ ਤੋ ਮੁਕਤ ਹੋਵੇਗੀ।
ਇਸ ਮੌਕੇ ਸੁਖਦੀਪ ਸਿੰਘ ਏ.ਐਸ.ਆਈ ਅਤੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੇ ਹਿੱਸਾ ਲਿਆ।

No comments