Chanakya Neeti:ਇੰਨ੍ਹਾਂ ਗੱਲਾਂ ਵਿਚ ਛੁਪਿਆ ਹੈ ਸਫ਼ਲਤਾ ਦਾ ਰਾਜ,ਮੁਸ਼ਕਿਲਾਂ ਵੀ ਹੋ ਸਕਦੀਆਂ ਹਨ ਆਸਾਨ
ਇਨਸਾਨ ਨੂੰ ਜ਼ਿੰਦਗੀ ਵਿਚ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਕੁਝ ਲੋਕ ਇਸ ਮੁਸ਼ਕਿਲ ਸਮੇਂ ਵਿਚ ਘਬਰਾ ਜਾਂਦੇ ਹਨ ਅਤੇ ਆਪਣੇ ਪੈਰ ਪਿਛਾਂਹ ਖਿੱਚ ਲੈਂਦੇ ਹਨ। ਪਰ ਕੁਝ ਲੋਕ ਇਸ ਤਰ੍ਹਾਂ ਦੇ ਵੀ ਹੁੰਦੇ ਹਨ ਜਿਹੜੇ ਕਠਿਨਾਈਆਂ ਦਾ ਡਟ ਕੇ ਸਾਹਮਣਾ ਕਰਦੇ ਹਨ। ਸਫ਼ਲਤਾ ਇਸ ਤਰ੍ਹਾਂ ਦੇ ਲੋਕਾਂ ਦੇ ਕਦਮ ਚੁੰਮਦੀ ਹੈ। ਮੁਸ਼ਕਿਲ ਦੌਰ ਹਰ ਕਿਸੇ ਦੀ ਜ਼ਿੰਦਗੀ ਵਿਚ ਆਉਂਦਾ ਹੈ ਅਤੇ ਜ਼ਿੰਦਗੀ ਵਿਚੋਂ ਹਮੇਸ਼ਾਂ ਦੇ ਲਈ ਬਾਹਰ ਨਹੀਂ ਹੋਇਆ ਜਾ ਸਕਦਾ। ਪਰ Chanakya Neeti: ਦੀ ਮਦਦ ਨਾਲ ਤੁਸੀ ਇੰਨ੍ਹਾਂ ਮੁਸ਼ਕਿਲਾਂ ਨੂੰ ਆਸਾਨ ਬਣਾ ਸਕਦੇ ਹੋ। ਦੱਸ ਦੇਈਏ ਕਿ ਆਚਾਰੀਆ Chanakya ਦੇ ਕਹੇ ਹੋਏ ਕਥਨ ਅੱਜ ਵੀ ਸੱਚ ਸਾਬਤ ਹੋ ਰਹੇ ਹਨ। ਤਾਂ ਆਓ ਚਰਚਾ ਕਰਦੇ ਹਾਂ ਉਨ੍ਹਾਂ ਕਥਨਾਂ ਤੇ
ਐਕਟਿਵ ਰਹਿਣਾ ਸਿੱਖੋ
ਸਫ਼ਲ ਹੋਣ ਦੇ ਲਈ ਤੁਹਾਡੀ ਪੈਰਸਨਲਿਟੀ ਵਿਚ ਖੁੱਲ੍ਹਾਪਣ ਹੋਣਾ ਜ਼ਰੂਰੀ ਹੈ। ਇਸ ਦੇ ਲਈ ਅੱਖ, ਕੰਨ ਅਤੇ ਦਿਮਾਗ ਖੋਲ ਕੇ ਰੱਖੋ ਆਪਣੇ ਆਸ-ਪਾਸ ਦੀਆਂ ਚੀਜਾਂ ਤੋਂ ਹਮੇਸ਼ਾਂ ਸੁਚੇਤ ਰਹੋ ਅਤੇ ਇਸ ਲਈ ਹਮੇਸ਼ਾਂ ਐਕਟਿਵ ਰਹੋ।
Chanakya Niti:-ਕਿਸੇ ਨੂੰ ਪਰਖਣ ਦੇ ਲਈ Chanakya ਨੇ ਦੱਸੇ ਇਹ ਤਿੰਨ ਤਰੀਕੇ ਆਉਣਗੇ ਕੰਮ
ਸਕਾਰਤਾਮਕ ਰਹੋ
ਨਿਗੈਟੀਵਿਟੀ ਨਾਲ ਭਰੇ ਹੋਏ ਲੋਕਾਂ ਨੂੰ ਸਫ਼ਲਤਾ ਘੱਟ ਹੀ ਮਿਲਦੀ ਹੈ। ਉਥੇ ਹੀ ਤੁਹਾਡੀ ਸਕਾਰਤਾਤਮਕ ਸੋਚ ਤੁਹਾਡੀ ਸੋਚ ਨੂੰ ਸਫ਼ਲਤਾ ਦੇ ਨੇੜੇ ਲਿਜਾ ਸਕਦੀ ਹੈ। ਇਸ ਲਈ ਚੰਗੇ ਅਤੇ ਬੁਰੇ ਕੰਮ ਦਾ ਗਿਆਨ ਰੱਖਦੇ ਹੋਏ ਆਪਣੀ ਸੋਚ ਨੂੰ ਸਕਾਰਤਾਮਕ ਰੱਖਣ ਦਾ ਯਤਨ ਕਰੋ।
ਆਤਮਵਿਸ਼ਵਾਸ ਨਾਲ ਭਰੇ ਰਹੋ
ਆਤਮਵਿਸ਼ਵਾਸ ਨਾਲ ਭਰੇ ਰਹਿਣ ਨੂੰ ਸਫ਼ਲਤਾ ਦਾ ਦੂਜਾ ਨਾਮ ਕਹਿਣਾ ਗਲਤ ਨਹੀਂ ਹੋਵੇਗਾ। ਆਚਾਰੀਆ ਚਾਣਕਿਆ ਦਾ ਕਹਿਣਾ ਹੈ ਕਿ ਸਫ਼ਲ ਹੋਦ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਆਪ ਤੇ ਭਰੋਸਾ ਕਰਨ ਦੀ ਜ਼ਰੂਰਤ ਹੈ। ਜੇਕਰ ਤੁਹਾਨੂੰ ਆਪਣੇ ਆਪ ਤੇ ਭਰੋਸਾ ੈ ਤਾਂ ਆਪ ਆਤਮ ਵਿਸ਼ਵਾਸ ਦੇ ਨਾਲ ਸਫ਼ਲਤਾ ਪਾਉਣ ਦੀ ਰਾਹ ਤੇ ਚੱਲਦੇ ਰਹੋਗੇ।
ਨਾ ਕਰੋ ਪੈਸੇ ਦੀ ਬਰਬਾਦੀ
Chanakya Neeti: ਦੇ ਮੁਤਾਬਿਕ , ਸਾਰਾ ਪੈਸਾ ਖਰਚ ਕਰ ਦੇਣਾ ਬਿਲਕੁੱਲ ਵੀ ਬੁੱਧੀਮਾਨੀ ਨਹੀਂ ਹੈ। ਇਸ ਲਈ ਪੈਸਾ ਖਰਚ ਨਾ ਕਰੋ। ਥੋੜ੍ਹਾ ਬਹੁਤਾ ਪੈਸਾ ਮਾੜੇ ਦਿਨਾਂ ਲਈ ਵੀ ਬਚਾ ਕੇ ਰੱਖਣਾ ਚਾਹੀਦਾ ਹੈ। ਇਸ ਦੇ ਲਈ ਕਦੇ ਵੀ ਤਹਾਨੂੰ ਕਿਸੇ ਦੇ ਸਾਹਮਣੇ ਹੱਥ ਨਹੀਂ ਫੈਲਾਉਣਾ ਪਵੇਗਾ।
ਮਿਹਨਤ ਤੇ ਭਰੋਸਾ ਰੱਖੋ
ਮਿਹਨਤ ਨੂੰ ਸਫ਼ਲਤਾ ਦਾ ਕਾਰਨ ਮੰਨਿਆ ਗਿਆ ਹੈ। ਇਸ ਦੇ ਲਈ ਹਮੇਸ਼ਾਂ ਮਿਹਨਤ ਕਰਦੇ ਰਹਿਣਾ ਚਾਹੀਦੀ ਹੈ। ਸਫ਼ਲ ਹੋਣ ਦੇ ਲਈ ਸਹੀ ਦਿਸ਼ਾ ਵਿਚ ਮਿਹਨਤ ਕਰਨਾ ਬੇਹੱਦ ਜ਼ਰੂਰੀ ਹੁੰਦਾ ਹੈ। ਮਿਹਨਤ ਤੇ ਬਲ ਤੇ ਹੀ ਤਹਾਨੂੰ ਸਕਾਰਤਾਮਕ ਨਤੀਜੇ ਮਿਲਣਗੇ। ਇਸ ਲਈ ਮਿਹਨਤ ਕਰਨ ਤੋਂ ਕਦੇ ਵੀ ਹੱਥ ਪਿੱਛੇ ਨਹੀਂ ਖਿੱਚਣੇ ਚਾਹੀਦੇ।
Acharaya Chanakya Chanakya Learnings Chanakya Neeti Chanakya Niti
No comments