ਖੇਡਾਂ ਵਤਨ ਪੰਜਾਬ ਦੀਆ ਵਿੱਚ ਚਮਕੇ ਸਰਕਾਰੀ ਹਾਈ ਸਕੂਲ ਗੱਦਾਡੋਬ ਦੇ ਖਿਡਾਰੀ
ਸੂਬਾ ਪੱਧਰੀ ਮੁਕਾਬਲੇ ਵਿੱਚ ਸੋਨੇ ,ਚਾਂਦੀ ਅਤੇ ਕਾਂਸੀ ਦੇ ਤਮਗੇ ਜਿੱਤੇ
ਅਬੋਹਰ, 18 ਨਵੰਬਰ ( ਬਲਰਾਜ ਸਿੰਘ ਸਿੱਧੂ )
ਪੰਜਾਬ ਸਰਕਾਰ ਖੇਡ ਅਤੇ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਸਾਰੇ ਕਦਮ ਚੁੱਕੇ ਰਹੇ ਹਨ। ਇਸੇ ਲੜੀ ਤਹਿਤ ਖੇਡ ਵਿਭਾਗ ਪੰਜਾਬ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ 2022 ਕਰਵਾਈਆਂ ਗਈਆਂ। ਜਿਸ ਵਿਚ
ਜ਼ਿਲਾ ਫਾਜ਼ਿਲਕਾ ਦੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਡਾ.ਸੁਖਬੀਰ ਸਿੰਘ ਬਲ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਪੰਕਜ਼ ਕੁਮਾਰ ਅੰਗੀ ਦੇ ਦਿਸ਼ਾ ਨਿਰਦੇਸ਼ ਅਤੇ ਸਰਕਾਰੀ ਹਾਈ ਸਕੂਲ ਗੱਦਾਡੋਬ ਦੇ ਮੁੱਖ ਅਧਿਆਪਕ ਬੀਰੂ ਕਾਂਗੜਾ ਦੀ ਪ੍ਰੇਰਨਾ ਅਤੇ ਮੁੱਖ ਕੋਚ ਰਵਿੰਦਰ ਕੁਮਾਰ ਪੀਟੀਆਈ ਅਤੇ ਸਹਾਇਕ ਕੋਚ ਮੁਕੇਸ਼ ਰਾਜੋਰੀਆ ਦੀ ਅਗਵਾਈ ਹੇਠ ਸਰਕਾਰੀ ਹਾਈ ਸਕੂਲ ਗੱਦਾਡੋਬ ਦੇ ਖਿਡਾਰੀਆਂ ਨੇ ਖੇਡਾਂ ਵਤਨ ਪੰਜਾਬ ਦੀਆ ਤਹਿਤ ਸੂਬਾ ਪੱਧਰੀ ਤੀਰ ਅੰਦਾਜੀ ਮੁਕਾਬਲੇ ਵਿੱਚ ਭਾਗ ਲਿਆ ਅਤੇ 5 ਸੋਨੇ ਦੇ 2 ਚਾਂਦੀ ਅਤੇ 2 ਕਾਂਸੀ ਦੇ ਤਗਮੇ ਜਿੱਤ ਕੇ ਪੂਰੇ ਪੰਜਾਬ ਵਿੱਚ ਜ਼ਿਲ੍ਹਾ ਫਾਜ਼ਿਲਕਾ ਦਾ ਨਾਂ ਰੌਸ਼ਨ ਕੀਤਾ ਹੈ। ਅੰਡਰ-14 ਵਰਗ ਵਿੱਚ ਅਮਾਨਤ ਪ੍ਰੀਤ ਕੌਰ ਨੇ ਅਤੇ ਸਾਨੀਆ ਨੇ ਸੋਨੇ ਦਾ ਤਗਮਾ, ਜਸਪ੍ਰੀਤ ਕੌਰ ਅਤੇ ਅੰਸ਼ ਰਾਜੋਰੀਆ ਨੇ ਕਾਂਸੀ ਦਾ ਤਗਮਾ, ਅੰਡਰ 17 ਗਰੁੱਪ ਵਿੱਚ ਕਰਨ ਕੁਮਾਰ, ਵੰਸ਼ ਰਾਜੋਰੀਆ ਅਤੇ ਭਾਵਨਾ ਰਾਣੀ ਨੇ ਸੋਨ ਤਗਮਾ ਜਦਕਿ ਮੰਥਨ ਕਾਂਗੜਾ, ਕੋਮਲਪ੍ਰੀਤ ਕੌਰ ਨੇ ਚਾਂਦੀ ਦਾ ਤਗਮਾ ਹਾਸਲ ਕੀਤਾ। ਇਸ ਵਿਸ਼ੇਸ਼ ਉਪਲਬਧੀਆਂ ਤੇ ਡਾ ਸੁਖਬੀਰ ਸਿੰਘ ਬਲ ਜੀ ਨੇ ਸਕੂਲ ਮੁਖੀ, ਸਕੂਲ ਸਟਾਫ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਇਹ ਕਾਮਨਾ ਕੀਤੀ ਕੀ ਸਕੂਲ ਸਟਾਫ਼ ਭਵਿੱਖ ਵਿੱਚ ਵਿਦਿਆਰਥੀਆਂ ਨੂੰ ਸੇਧ ਦੇਂਦਾ ਰਹੇਗਾ ਤਾਂ ਜੋ ਵਿਦਿਆਰਥੀ ਆਪਣੇ ਜਿਲੇ ਦਾ ਨਾਮ ਰੋਸ਼ਨ ਕਰ ਸਕਣ । ਮੁੱਖ ਅਧਿਆਪਕ ਬੀਰੂ ਕਾਂਗੜਾ ਨੇ ਬੱਚਿਆਂ ਦੀ ਇਸ ਕਾਮਯਾਬੀ ਦਾ ਸਿਹਰਾ ਮੁੱਖ ਕੋਚ ਰਵਿੰਦਰ ਕੁਮਾਰ ਪੀ.ਟੀ.ਆਈ, ਸਹਾਇਕ ਕੋਚ ਮੁਕੇਸ਼ ਰਾਜੋਰੀਆ ਅਤੇ ਮਨਪ੍ਰੀਤ ਸਿੰਘ ਅਤੇ ਬੱਚਿਆਂ ਦੀ ਸਖਤ ਮਿਹਨਤ ਨੂੰ ਦਿੰਦੇ ਹੋਏ ਉਨ੍ਹਾਂ ਦੀ ਸ਼ਲਾਘਾ ਕੀਤੀ ਅਤੇ ਇਹ ਵੀ ਦੱਸਿਆ ਕਿ ਬੱਚਿਆਂ ਦੀ ਇਸ ਉਪਲਬਧੀ ਤੇ ਪੰਜਾਬ ਸਰਕਾਰ ਵੱਲੋਂ ਲਗਪਗ ਇਕ ਲੱਖ ਰੁਪਏ ਦਾ ਨਗਦ ਇਨਾਮ ਵੀ ਵਿਦਿਆਰਥੀਆਂ ਨੂੰ ਦਿੱਤਾ ਗਿਆ। ਇਸ ਮੌਕੇ ਸਮੂਹ ਸਟਾਫ਼ ਮੈਂਬਰ ਰਵੀ ਕੁਮਾਰ ਐਸ.ਐਸ.ਮਾਸਟਰ , ਰਾਜਵਿੰਦਰ ਸਿੰਘ ਅਤੇ ਮੋਹਿਤ ਕੁਮਾਰ ਮੈਥ ਮਾਸਟਰ,ਪ੍ਰਮੋਦ ਕੁਮਾਰ ਹਿੰਦੀ ਮਾਸਟਰ, ਅਮਿਤ ਕੁਮਾਰ ਸਾਇੰਸ ਮਾਸਟਰ, ਕੁਲਦੀਪ ਕੌਰ ਪੰਜਾਬੀ ਮਿਸਟ੍ਰੈਸ, ਰੁਪਿੰਦਰ ਕੁਮਾਰ ਕੰਪਿਊਟਰ. ਫੈਕਲਟੀ ਹਾਜ਼ਰ ਸਨ।
No comments