ਜ਼ਿਲ੍ਹਾ ਭਾਸ਼ਾ ਵਿਭਾਗ ਫਾਜ਼ਿਲਕਾ ਅਤੇ ਟੀਚਰਜ਼ ਕਲੱਬ ਅਬੋਹਰ ਵੱਲੋਂ ਇਸ ਸਾਲ ਬਾਲ ਦਿਵਸ ਦੇ ਸੰਬੰਧ ਵਿੱਚ ‘ਬਾਲ ਦਿਵਸ-2022’ ਸਰਕਾਰੀ ਮਿਡਲ ਸਕੂਲ ਦੌਲਤਪੁਰਾ ਵਿੱਚ ਮਨਾਇਆ
ਫਾਜ਼ਿਲਕਾ, 18 ਨਵੰਬਰ ( Balraj singh sidhu )
ਜ਼ਿਲ੍ਹਾ ਭਾਸ਼ਾ ਵਿਭਾਗ ਫਾਜ਼ਿਲਕਾ ਅਤੇ ਟੀਚਰਜ਼ ਕਲੱਬ ਅਬੋਹਰ ਵੱਲੋਂ ਇਸ ਸਾਲ ਬਾਲ ਦਿਵਸ ਦੇ ਸੰਬੰਧ ਵਿੱਚ ‘ਬਾਲ ਦਿਵਸ-2022’ ਸਰਕਾਰੀ ਮਿਡਲ ਸਕੂਲ ਦੌਲਤਪੁਰਾ ਵਿੱਚ ਮਨਾਇਆ ਗਿਆ। ਸਮਾਰੋਹ ਦੇ ਮੁੱਖ ਮਹਿਮਾਨ ਪਿੰਡ ਦੌਲਤਪੁਰਾ ਦੇ ਸਰਪੰਚ ਸ. ਹਰਪ੍ਰੀਤ ਸਿੰਘ ਸਨ, ਜਦੋ ਕਿ ਪ੍ਰਧਾਨਗੀ ਬੀ.ਪੀ.ਈ.ਓ ਖੂਈਆਂ ਸਰਵਰ ਸ਼੍ਰੀ ਸਤੀਸ਼ ਮਿਗਲਾਨੀ ਜੀ ਨੇ ਕੀਤੀ। ਜ਼ਿਲ੍ਹਾ ਭਾਸ਼ਾ ਅਫ਼ਸਰ ਸ਼੍ਰੀ ਭੁਪਿੰਦਰ ਉਤਰੇਜਾ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ। ਇਸ ਸਮਾਰੋਹ ਵਿੱਚ ਭਾਸ਼ਣ ਮੁਕਾਬਲੇ, ਕਵਿਤਾ ਗਾਇਣ ਮੁਕਾਬਲੇ, ਪੇਂਟਿੰਗ ਅਤੇ ਰਚਨਾਤਮਕ ਲੇਖਣ ਦੇ ਮੁਕਾਬਲੇ ਕਰਵਾਏ ਗਏ।
ਇਨ੍ਹਾਂ ਮੁਕਾਬਲਿਆਂ ਵਿੱਚ ਖੇਤਰ ਦੇ ਲਗਭਗ 20 ਸਕੂਲਾਂ ਦੇ 50 ਵਿਦਿਆਰਥੀਆਂ ਨੇ ਹਿੱਸਾ ਲਿਆ। ਸਮਾਰੋਹ ਦੀ ਸ਼ੁਰੂਆਤ ਸਕੂਲ ਮੁਖੀ ਸ਼੍ਰੀ ਸੰਜੀਵ ਗਿਲਹੋਤਰਾ, ਪ੍ਰਧਾਨ ਸੁਖਦੇਵ ਸਿੰਘ ਗਿੱਲ, ਸਕੱਤਰ ਰਾਕੇਸ਼ ਰਹੇਜਾ, ਭੁਪਿੰਦਰ ਉਤਰੇਜਾ, ਪ੍ਰੋਗਰਾਮ ਕੋਆਰਡੀਨੇਟਰ ਵਿਜੇਅੰਤ ਜੁਨੇਜਾ ਅਤੇ ਹੋਰ ਅਧਿਆਪਕਾਂ ਵੱਲੋਂ ਪੰਡਤ ਜਵਾਹਰ ਲਾਲ ਨਹਿਰੂ ਦੇ ਚਿੱਤਰ ਅੱਗੇ ਜੋਤ ਜਗਾ ਕੇ ਕੀਤੀ ਗਈ। ਸਮਾਰੋਹ ਦੇ ਸ਼ੁਰੂ ਵਿੱਚ ਸਕੂਲ ਮੁਖੀ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤੀ ਗਿਆ ਅਤੇ ਸਕੱਤਰ ਰਾਕੇਸ਼ ਰਹੇਜਾ ਨੇ ਕਲੱਬ ਦੀਆਂ ਗਤੀਵਿਧੀਆਂ ਅਤੇ ਇਨ੍ਹਾਂ ਮੁਕਾਬਲਿਆਂ ਦੇ ਮਹੱਤਵ ਅਤੇ ਰੂਪ ਰੇਖਾ ਬਾਰੇ ਚਾਨਣਾ ਪਾਇਆ।
ਮੁੱਖ ਮਹਿਮਾਨ ਸ. ਹਰਪ੍ਰੀਤ ਸਿੰਘ ਨੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਇਨ੍ਹਾਂ ਰਚਨਾਤਮਕ ਗਤੀਵਿਧੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਤ ਕੀਤਾ। ਇਸ ਮੌਕੇ ਤੇ ਬੀ.ਪੀ.ਈ.ਓ ਮਿਗਲਾਨੀ ਵੱਲੋਂ ਕਰਵਾਏ ਗਏ ਮੁਕਾਬਲਿਆਂ ਦੀ ਪ੍ਰਸ਼ੰਸਾ ਕੀਤੀ ਗਈ ਅਤੇ ਆਪਣੇ ਵੱਲੋਂ ਹਰ ਸੰਭਵ ਸਹਾਇਤਾ ਦੇਣ ਦੀ ਘੋਸ਼ਣਾ ਕੀਤੀ। ਇਸ ਮੋਕੇ ਤੇ ਸ.ਹ.ਸ.ਦਿਵਾਨ ਖੇੜਾ ਦੇ ਵਿਦਿਆਰਥੀਆਂ ਵੱਲੋਂ Dipak ਕੰਬੋਜ ਦੁਆਰਾ ਤਿਆਰ ਕਰਵਾਈ ਗਈ ਮਾਂ ਬੋਲੀ ਨੂੰ ਸਮਰਪਿਤ ਕੋਰੀਓਗ੍ਰਾਫੀ ਪੇਸ਼ ਕੀਤੀ ਗਈ। ਅੰਤ ਵਿੱਚ ਕਲੱਬ ਪ੍ਰਧਾਨ ਸ. ਸੁਖਦੇਵ ਸਿੰਘ ਗਿੱਲ ਨੇ ਸਾਰੇ ਮਹਿਮਾਨਾਂ ਅਤੇ ਪ੍ਰਤੀਯੋਗੀਆਂ ਅਤੇ ਸਕੂਲ ਸਟਾਫ਼ ਦਾ ਉਨ੍ਹਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ।
ਸਰਵ ਅਸ਼ੋਕ ਫੁਟੇਲਾ, ਕਸ਼ਮੀਰ ਲੂਣਾ, ਵਿਜੇਅੰਤ ਜੁਨੇਜਾ, ਤਾਨੀਆਂ ਸਚਦੇਵਾ, ਹਨੀ ਉਤਰੇਜਾ, ਹਰਬੰਸ ਰਾਹੀ, ਪਵਨ ਕੁਮਾਰ, ਹਨੂਮੀਤ, ਕਮਿੱਕਰ ਸਿੰਘ ਅਤੇ ਵਿਸ਼ਾਲ ਭਠੇਜਾ ਨੇ ਜੱਜ ਸਾਹਿਬਾਨ ਦੀ ਭੂਮਿਕਾ ਨਿਭਾਈ। ਮੰਚ ਸੰਚਾਲਨ ਦਾ ਕੰਮ ਸਕੂਲ ਅਧਿਆਪਕ ਮਨਦੀਪ ਕੋਰ ਨੇ ਬੜੇ ਸ਼ਾਨਦਾਰ ਤਰੀਕੇ ਨਾਲ ਕੀਤਾ।
ਪੇਟਿੰਗ ਮੁਕਾਬਲੇ ਨਤੀਜੇ
ਸਥਾਨ | ਨਾਂ | ਸਕੂਲ |
ਪਹਿਲਾ | ਪ੍ਰੇਰਨਾ | ਸ.ਸ.ਸ.ਸ.(ਲੜਕੀਆਂ) ਅਬੋਹਰ |
ਦੂਜਾ | ਨਿਸ਼ੂ ਕੁਮਾਰ | ਸ.ਸ.ਸ.ਸ. ਨਿਹਾਲ ਖੇੜਾ |
ਤੀਜਾ | ਮੀਨਾਕਸ਼ੀ | ਸ.ਹਾ.ਸ ਆਲਮਗੜ੍ਹ |
ਉਤਸ਼ਾਹ ਵਧਾਉ ਇਨਾਮ | ਮੁਸਕਾਨ | ਸ.ਮਿ.ਸ.ਸ. ਗਿੱਦੜਾਂ ਵਾਲੀ |
ਉਤਸ਼ਾਹ ਵਧਾਉ ਇਨਾਮ | ਪਾਇਲ | ਸ.ਹਾ.ਸ. ਦਿਵਾਨ ਖੇੜਾ |
ਲੇਖ ਰਚਨਾ ਮੁਕਾਬਲੇ ਨਤੀਜੇ
ਸਥਾਨ | ਨਾਂ | ਸਕੂਲ |
ਪਹਿਲਾ | ਸ਼ਰਨਜੋਤ ਕੋਰ | ਮਾਇਆ ਦੇਵੀ ਆਦਰਸ਼ ਸਕੂਲ ਕੇਰਾ ਖੇੜਾ |
ਦੂਜਾ | ਆਸ਼ੂ ਰਾਣੀ | ਸ.ਹ.ਸ ਦਿਵਾਨ ਖੇੜਾ |
ਤੀਜਾ | ਸ਼ੈਵੀ | ਸ.ਮਿ.ਸ.ਸ. ਗਿੱਦੜਾਂ ਵਾਲੀ |
ਉਤਸ਼ਾਹ ਵਧਾਉ ਇਨਾਮ | ਗਲੋਰੀਆਂ | ਸ.ਕੰਨਿਆ.ਸੀ.ਸੈ.ਸਕੂਲ ਅਬੋਹਰ |
ਕਾਵਿ ਰਚਨਾ ਮੁਕਾਬਲੇ ਨਤੀਜੇ
ਸਥਾਨ | ਨਾਂ | ਸਕੂਲ |
ਪਹਿਲਾ | ਊਸ਼ਾ | ਸ.ਹਾ.ਸ. ਆਲਮਗੜ੍ਹ |
ਦੂਜਾ | ਮਨਦੀਪ ਕੌਰ | ਮਾਇਆ ਦੇਵੀ ਆਦਰਸ਼ ਸਕੂਲ ਕੇਰਾਖੇੜਾ |
ਤੀਜਾ | ਸੁਮਨ ਰਾਣੀ | ਸ.ਹਾ.ਸ.ਦਿਵਾਨ ਖੇੜਾ |
ਭਾਸ਼ਣ ਮੁਕਾਬਲੇ ਨਤੀਜੇ
ਸਥਾਨ | ਨਾਂ | ਸਕੂਲ |
ਪਹਿਲਾ | ਖੁਸ਼ਬੂ | ਸ.ਮਿ.ਸ.ਦੌਲਤਪੁਰਾ |
ਦੂਜਾ | ਭੂਮਿਕਾ | ਸ.ਸ.ਸ.ਸ.ਲੜਕੀਆਂ |
ਤੀਜਾ | ਰੀਟਾ | ਸ.ਸ.ਸ.ਸ. ਨਿਹਾਲਖੇੜਾ |
ਉਤਸ਼ਾਹ ਵਧਾਉ ਇਨਾਮ | ਹੀਨਾ | ਸ.ਹਾ.ਸ.ਢੀਗਾਂਵਾਲੀ |
No comments