ਜ਼ਿਲ੍ਹਾ ਫਾਜ਼ਿਲਕਾ ਦੇ ਤਿੰਨ ਅਧਿਆਪਕ ਸਨਮਾਨਿਤ
ਰੀਡਟੂਮੀ ਈਬੀਸੀ ਐਕਸਟੈਨਸ਼ਨ ਤਹਿਤ ਕੀਤਾ ਸ਼ਾਨਦਾਰ ਪ੍ਰਦਰਸ਼ਨ
ਫ਼ਾਜਿ਼ਲਕਾ 17 ਨਵੰਬਰ (ਬਲਰਾਜ ਸਿੰਘ ਸਿੱਧੂ )
ਵਿਭਾਗ ਵੱਲੋਂ ਅੰਗਰੇਜ਼ੀ ਭਾਸ਼ਾ ਲਈ ਵਿਸ਼ੇਸ਼ ਤੌਰ ਤੇ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਇੰਗਲਿਸ਼ ਬੂਸਟਰ ਕਲੱਬ ਐਕਸਟੈਂਸ਼ਨ ਰੀਡਟੂਮੀ ਵੱਲੋਂ ਵਿਦਿਆਰਥੀਆਂ ਦੀ ਅੰਗਰੇਜ਼ੀ ਬੋਲਣ ਅਤੇ ਸੁਣਨ ਕਲਾ ਨੂੰ ਨਿਖਾਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।
ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਡਾਕਟਰ ਸੁਖਬੀਰ ਸਿੰਘ ਬਲ ਦੀ ਰਹਿਨੁਮਾਈ ਹੇਠ ਜ਼ਿਲਾ ਫਾਜ਼ਿਲਕਾ ਪਿਛਲੇ ਲੰਬੇ ਸਮੇਂ ਤੋਂ ਰੀਡਟੂਮੀ ਵਿੱਚ ਪ੍ਰਸ਼ੰਸਾਯੋਗ ਪ੍ਰਦਰਸ਼ਨ ਕਰ ਰਿਹਾ ਹੈਂ। ਉਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਫਾਜ਼ਿਲਕਾ ਸ੍ਰੀ ਪੰਕਜ ਅੰਗੀ ਜੀ ਨੇ ਦੱਸਿਆ ਕਿ ਇਹ app ਫਾਜ਼ਿਲਕਾ ਜ਼ਿਲੇ ਦੇ ਸਮੂਹ ਸਕੂਲਾਂ ਵਿੱਚ ਬਾਖੂਬੀ ਵਰਤੀ ਜਾ ਰਹੀ ਹੈ ਜਿਸ ਦਾ ਸਿਹਰਾ ਮਿਹਨਤੀ ਬਲਾਕ ਮੈਂਟਰਸ, ਸਕੂਲ ਮੁਖੀ ਅਤੇ ਅਧਿਆਪਕਾਂ ਨੂੰ ਜਾਂਦਾ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਫਾਜ਼ਿਲਕਾ ਦੇ ਅੰਗਰੇਜ਼ੀ ਵਿਸ਼ੇ ਦੇ ਜ਼ਿਲ੍ਹਾ ਮੈਂਟਰ ਗੌਤਮ ਗੌੜ੍ਹ ਨੇ ਦੱਸਿਆ ਕਿ ਅਧਿਆਪਕਾਂ ਦੀ ਇਸ ਸੰਬੰਧੀ ਕਾਰਗੁਜ਼ਾਰੀ ਰਾਜ ਪੱਧਰ ਤੇ ਘੋਖੀ ਜਾਂਦੀ ਹੈ। ਜਿਸ ਤਹਿਤ ਅੱਜ ਡਾਕਟਰ ਬੱਲ ਸਾਹਿਬ ਦੀ ਪ੍ਰਧਾਨਗੀ ਹੇਠ ਹੋਈ ਇਕ ਆਨ ਲਾਈਨ ਮੀਟਿੰਗ ਵਿੱਚ ਜ਼ਿਲਾ ਫਾਜ਼ਿਲਕਾ ਦੇ 3 ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। ਇਨ੍ਹਾਂ ਤਿੰਨ ਅਧਿਆਪਕਾਂ ਵਿੱਚ ਸ੍ਰੀ ਬਲਜਿੰਦਰ ਸਿੰਘ ਸਰਕਾਰੀ ਮਿਡਲ ਸਕੂਲ ਹੋਜ ਖਾਸ, ਸ੍ਰੀਮਤੀ ਰੁਪਿੰਦਰ ਕੌਰ ਸਰਕਾਰੀ ਹਾਈ ਸਕੂਲ ਕਿੱਕਰ ਖੇੜਾ ਅਤੇ ਸ੍ਰੀ ਪਵਨ ਕੁਮਾਰ ਸਰਕਾਰੀ ਮਿਡਲ ਸਕੂਲ ਅਬਦੁਲ ਖਾਲਿਕ ਸ਼ਾਮਿਲ ਹਨ।
ਰੀਡਟੂਮੀ ਤੋਂ ਪ੍ਰਤੀਨਿਧੀ ਮੈਡਮ ਅਨੰਦਿਤਾ ਦੇਵ ਰਾਏ ਨੇ ਇਨ੍ਹਾਂ ਅਧਿਆਪਕਾਂ ਨੂੰ ਆਨਲਾਈਨ ਈ-ਸਰਟੀਫਿਕੇਟ ਜਾਰੀ ਕਰਕੇ ਸਨਮਾਨਿਤ ਕੀਤਾ।
ਡਾ ਬਲ ਨੇ ਇਸ ਮੌਕੇ ਹਾਜ਼ਰ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਸੰਦੇਸ਼ ਦਿੱਤਾ ਕਿ ਬਾਕੀ ਅਧਿਆਪਕ ਵੀ ਇਹਨਾਂ ਅਧਿਆਪਕਾਂ ਤੋਂ ਸੇਧ ਲੈਂਦੇ ਹੋਏ ਵਧੀਆ ਕਾਰਗੁਜ਼ਾਰੀ ਕਰਨ ਤਾਂ ਜੋ ਜ਼ਿਲ੍ਹੇ ਦਾ ਨਾਮ ਰਾਜ ਪੱਧਰ ਤੇ ਰੋਸ਼ਨ ਰਹੇ।
No comments