ਬਠਿੰਡਾ ਵਿਖੇ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਕਰਾਟੇ ਦਾ ਅਗਾਜ਼
ਬਠਿੰਡਾ ( ਖ਼ਬਰਾਂ ਦਾ ਰੇਡੀਓ ਬਿਊਰੋ ) 17ਨਵੰਬਰ
ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਤੇ ਡਿਪਟੀ ਡਾਇਰੈਕਟਰ ਖੇਡਾਂ ਸੁਨੀਲ ਕੁਮਾਰ ਦੀ ਸਰਪ੍ਰਸਤੀ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਮੇਵਾ ਸਿੰਘ ਸਿੱਧੂ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਭੁਪਿੰਦਰ ਕੌਰ ਦੀ ਦੇਖ-ਰੇਖ ਵਿੱਚ 66 ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਕਰਾਟੇ (ਅੰਡਰ 19 ਲੜਕੇ , ਲੜਕੀਆਂ) ਮੁਕਾਬਲੇ ਸ਼ਹੀਦ ਭਗਤ ਸਿੰਘ ਬਹੁ-ਮੰਤਵੀ ਸਟੇਡੀਅਮ ਬਠਿੰਡਾ ਵਿਖੇ ਕਰਵਾਏ ਜਾ ਰਹੇ ਹਨ।
ਅੱਜ ਇਹਨਾਂ ਖੇਡਾਂ ਦਾ ਉਦਘਾਟਨ ਜ਼ਿਲ੍ਹਾ ਸਿੱਖਿਆ ਅਫ਼ਸਰ ਮੇਵਾ ਸਿੰਘ ਸਿੱਧੂ ਨੇ ਕੀਤਾ। ਇਸ ਮੋਕੇ ਉਹਨਾਂ ਕਿਹਾ ਕਿ ਖੇਡਾਂ ਜੀਵਨ ਦਾ ਖੇੜਾ ਹਨ।ਇਹ ਮਨੁੱਖ ਦੀ ਸਮੁੱਚੀ ਸ਼ਖ਼ਸੀਅਤ ਦੇ ਵਿਕਾਸ ਦੇ ਮੁੱਖ ਸੋਮਿਆਂ ਵਿੱਚੋਂ ਇੱਕ ਹਨ। ਖੇਡਾਂ ਮਨੁੱਖ ਅੰਦਰ ਅਨੇਕਾਂ ਗੁਣ ਪੈਦਾ ਕਰਦੀਆਂ ਹਨ। ਖਿਡਾਰੀਆਂ ਨੂੰ ਅਨੁਸ਼ਾਸਨ ਅਤੇ ਖੇਡ ਭਾਵਨਾ ਨਾਲ਼ ਖੇਡਾਂ ਵਿੱਚ ਭਾਗ ਲੈ ਕੇ ਮੈਡਲ ਜਿੱਤਣ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਹਨਾਂ ਦੇ ਸੁਨਿਹਰੀ ਭਵਿੱਖ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਚਰਨ ਸਿੰਘ ਗਿੱਲ ਡੀ.ਐਮ ਖੇਡਾਂ ਨੇ ਅੱਜ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 40 ਕਿਲੋ ਭਾਰ ਵਿੱਚ ਹਿਤੇਸ਼ ਜਲੰਧਰ ਨੇ ਗੋਲਡਨ ਲੁਧਿਆਣਾ ਨੂੰ, ਅਸ਼ੋਕ ਤਰਨਤਾਰਨ ਨੇ ਨਰੇਸ਼ ਮੋਗਾ ਨੂੰ,45 ਕਿਲੋ ਵਿੱਚ ਸੁਭਾਸ਼ ਪਟਿਆਲਾ ਨੇ ਧਰੁਵ ਮਲੇਰਕੋਟਲਾ ਨੂੰ,ਤਨਿਸ ਮੋਗਾ ਨੇ ਹਰਕਿਰਤ ਸੰਗਰੂਰ ਨੂੰ,ਦਿਪਾਕਰ ਲੁਧਿਆਣਾ ਨੇ ਅਸੋਕ ਮਾਨਸਾ ਨੂੰ, ਤੇਜਿੰਦਰ ਅਮ੍ਰਿਤਸਰ ਨੇ ਰੋਹਿਤ ਜਲੰਧਰ ਨੂੰ,50 ਕਿਲੋ ਵਿੱਚ ਹਰਵਿੰਦਰ ਫਰੀਦਕੋਟ ਨੇ ਮੋਹਿਤ ਫਤਿਹਗੜ੍ਹ ਨੂੰ, ਰੋਹਿਤ ਤਰਨਤਾਰਨ ਨੇ ਗੁਰਸਿਮਰਨ ਬਠਿੰਡਾ ਨੂੰ, ਅਰਸ਼ਦੀਪ ਮਲੇਰਕੋਟਲਾ ਨੇ ਸਮਿਤ ਕੁਮਾਰ ਲੂਧਿਆਣਾ ਨੂੰ, ਪਾਰਸ ਜਲੰਧਰ ਨੇ ਸਮਿਤ ਮੋਗਾ ਨੂੰ,ਆਰੀਅਨ ਪਟਿਆਲਾ ਨੇ ਮਨਪ੍ਰੀਤ ਮਾਨਸਾ ਨੂੰ 54 ਕਿਲੋ ਭਾਰ ਵਿੱਚ ਰੋਹਿਤ ਮਾਨਸਾ ਨੇ ਪ੍ਰਗਟ ਲੁਧਿਆਣਾ ਨੂੰ, ਰਵਿੰਦਰ ਕੁਮਾਰ ਮੁਕਤਸਰ ਨੇ ਸੰਜਮ ਮਲੇਰਕੋਟਲਾ ਨੂੰ, ਗੁਰਪ੍ਰੀਤ ਪਟਿਆਲਾ ਨੇ ਅਦਿੱਤਾ ਤਰਨਤਾਰਨ ਨੂੰ ਸੋਰਵ ਗੁਰਦਾਸਪੁਰ ਨੇ ਜਗਮੀਤ ਫਰੀਦਕੋਟ ਨੂੰ ਹਰਾਇਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਕੁਲਵਿੰਦਰ ਸਿੰਘ, ਪ੍ਰਿੰਸੀਪਲ ਅੰਜੂ ਰਾਣੀ, ਹੈੱਡਮਾਸਟਰ ਕੁਲਵਿੰਦਰ ਸਿੰਘ ਕਟਾਰੀਆ, ਹੈੱਡਮਾਸਟਰ ਸੰਜੀਵ ਕੁਮਾਰ, ਹੈੱਡਮਿਸਟ੍ਰੈੱਸ ਗਗਨਦੀਪ ਕੌਰ, ਹੈੱਡਮਿਸਟ੍ਰੈੱਸ ਰਮਨਦੀਪ ਕੌਰ , ਲੈਕਚਰਾਰ ਅਮਰਦੀਪ ਸਿੰਘ, ਲੈਕਚਰਾਰ ਵਰਿੰਦਰ ਸਿੰਘ, ਗੁਰਿੰਦਰ ਸਿੰਘ, ਗੁਰਮੀਤ ਸਿੰਘ ਭੂੰਦੜ, ਗੁਰਮੀਤ ਸਿੰਘ ਮਾਨ (ਸਾਰੇ ਬੀ.ਐਮ), ਗੁਲਸ਼ਨ ਕੁਮਾਰ ਕਨਵੀਨਰ, ਲੈਕਚਰਾਰ ਮਨਦੀਪ ਕੌਰ, ਲੈਕਚਰਾਰ ਨਾਜ਼ਰ ਸਿੰਘ,ਲੈਕਚਰਾਰ ਕੁਲਵੀਰ ਸਿੰਘ, ਭੁਪਿੰਦਰ ਸਿੰਘ ਤੱਗੜ, ਹਰਬਿੰਦਰ ਸਿੰਘ ਬਰਾੜ, ਗੁਰਲਾਲ ਸਿੰਘ, ਅਮਨਪ੍ਰੀਤ ਸਿੰਘ, ਰਾਜਿੰਦਰ ਕੁਮਾਰ, ਸੁਰਿੰਦਰ ਕੁਮਾਰ, ਮੱਖਣ ਸਿੰਘ,ਸੈਲਵਿੰਦਰ ਕੌਰ, ਮਨਪ੍ਰੀਤ ਸਿੰਘ ਅਤੇ ਗੁਰਿੰਦਰ ਜੀਤ ਸਿੰਘ ਹਾਜ਼ਰ ਸਨ।
No comments