Breaking News

ਦੁੱਧ ਉਤਪਾਦਕਾਂ ਨੂੰ ਡੇਅਰੀ ਸਿਖਲਾਈ ਦੇਣ ਲਈ ਬੈਚ 21 ਨਵੰਬਰ 2022 ਤੋਂ ਸ਼ੁਰੂ – ਬਰਾੜ



ਫਰੀਦਕੋਟ 17 ਨਵੰਬਰ ਡਿਪਟੀ ਡਾਇਰੈਕਟਰ ਡੇਅਰੀ ਫਰੀਦਕੋਟ ਨਿਰਵੈਰ ਸਿੰਘ ਬਰਾੜ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਦੁੱਧ ਉਤਪਾਦਕਾਂ ਨੂੰ ਸਿਖਲਾਈ ਦੇਣ ਲਈ ਡੇਅਰੀ ਸਿਖਲਾਈ ਦਾ ਬੈਚ 21 ਨਵੰਬਰ 2022 ਤੋਂ ਸ਼ੁਰੂ ਹੋ ਰਿਹਾ ਹੈਜਿਸ ਦੀ ਕੌਂਸਲਿੰਗ ਮਿਤੀ 18 ਨਵੰਬਰ 2022 ਨੂੰ ਦਫਤਰ ਡਿਪਟੀ ਡਾਇਰੈਕਟਰ ਡੇਅਰੀਕਮਰਾ ਨੰ.209 (ਹਾਲ)ਡੀ.ਸੀ. ਕੰਪਲੈਕਸ ਵਿਖੇ ਰੱਖੀ ਗਈ ਹੈ।
ਉਨ੍ਹਾਂ ਦੱਸਿਆ ਕਿ ਚਾਹਵਾਨ ਉਮੀਦਵਾਰ ਜੋ ਪੇਂਡੂ ਪਿਛੋਕੜ ਦਾ ਹੋਵੇਘੱਟੋ-ਘੱਟ ਪਾਸ ਹੋਵੇਉਮਰ 18 ਤੋਂ 50 ਸਾਲ ਦੇ ਦਰਮਿਆਨ ਹੋਵੇਟ੍ਰੇਨਿੰਗ ਵਿਚ ਭਾਗ ਲੈ ਸਕਦੇ ਹਨ। ਟ੍ਰੇਨਿੰਗ ਦੀ ਸਮਾਪਤੀ ਉਪਰੰਤ ਬੇਰੁਜਗਾਰਾਂ ਨੂੰ ਤੋਂ 20 ਪਸ਼ੂਆਂ ਦੀ ਖਰੀਦ ਲਈ ਬੈਕਾਂ ਤੋਂ ਲੋਨ ਦਿਵਾ ਕੇ ਸਵੈ-ਰੁਜਗਾਰ ਦਿੱਤਾ ਜਾਵੇਗਾ। ਵਿਭਾਗ ਵੱਲੋਂ ਦੇਸੀ ਗਾਵਾਂ ਅਤੇ ਡੀ.ਡੀ-ਸਕੀਮ ਅਧੀਨ 2,5,10 ਦੁਧਾਰੂ ਪਸ਼ੂਆਂ ਤੇ ਵਿਭਾਗ ਵੱਲੋਂ ਜਨਰਲ ਲਈ 25 ਫੀਸਦੀ  ਅਤੇ ਐਸ.ਸੀ ਲਈ 33 ਫੀਸਦੀ ਸਬਸਿਡੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਚਾਹਵਾਨ ਉਮੀਦਵਾਰ ਦਫਤਰ ਡਿਪਟੀ ਡਾਇਰੈਕਟਰ ਜਾਂ ਫੋਨ ਨੰਬਰ 01639-250380,99148-01227 ਤੇ ਸੰਪਰਕ ਕਰ ਸਕਦੇ ਹਨ।

No comments