Breaking News

ਸੀ—ਪਾਈਟ ਕੈਂਪ, ਕਾਲਝਰਾਣੀ (Bathinda ) ਵੱਲੋਂ ਪੰਜਾਬ ਪੁਲਿਸ ਭਰਤੀ ਲਈ ਲੜਕੇ ਤੇ ਲੜਕੀਆਂ ਨੂੰ ਦਿੱਤੀ ਜਾਵੇਗੀ ਮੁਫ਼ਤ ਫਿਜੀਕਲ ਟ੍ਰੇਨਿੰਗ

c pite kalchrani bahtihnda camp
ਸੰਕੇਤਕ ਤਸਵੀਰ 


ਸ੍ਰੀ ਮੁਕਤਸਰ ਸਾਹਿਬ 17 ਨਵੰਬਰ
    ਕੈਂਪ ਇੰਚਾਰਜ਼ ਸ੍ਰੀ ਹਰਜੀਤ ਸਿੰਘ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਰੋਜਗਾਰ ਉਤਪੱਤੀ ਤੇ ਟ੍ਰੇਨਿੰਗ ਵਿਭਾਗ ਦੇ ਅਦਾਰੇ ਸੀ—ਪਾਈਟ ਕੈਂਪ ਪਿੰਡ ਕਾਲਝਰਾਣੀ ਜਿਲ੍ਹਾ ਬਠਿੰਡਾ (ਬਠਿੰਡਾ ਬਾਦਲ ਲੰਬੀ ਰੋਡ) ਵੱਲੋਂ ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜਿਲਕਾ ਜਿਲੇ ਦੇ ਲੜਕੇ ਅਤੇ ਲੜਕੀਆਂ ਜੋ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਟੈਕਨੀਕਲ, ਹੈੱਡ—ਕਾਂਸਟੇਬਲ ਟੈਕਨੀਕਲ ਅਤੇ ਸਬ—ਇੰਨਸਪੈਕਟਰ ਭਰਤੀ ਵਿੱਚ ਲਿਖਤੀ ਪੇਪਰ ਪਾਸ ਕਰ ਚੁੱਕੇ ਹਨ, ਉਹਨਾ ਲੜਕੇ ਅਤੇ ਲੜਕੀਆਂ ਨੂੰ ਮੁਫਤ ਫਿਜੀਕਲ ਟ੍ਰੇਨਿੰਗ ਦਿੱਤੀ ਜਾਵੇਗੀ।
   ਉਹਨਾ ਦੱਸਿਆ ਕਿ ਟ੍ਰੇਨਿੰਗ ਲੈਣ ਦੇ ਚਾਹਵਾਨ ਲੜਕੇ ਲੜਕੀਆਂ ਕਿਸੇ ਵੀ ਸਰਕਾਰੀ ਕੰਮ—ਕਾਜ ਵਾਲੇ ਦਿਨ ਸਵੇਰੇ 9.00 ਵਜੇ ਨਿੱਜੀ ਤੌਰ ਤੇ ਸੀ—ਪਾਈਟ ਕੈਂਪ ਕਾਲਝਰਾਣੀ ਵਿਖੇ ਆਪਣੇ ਸਾਰੇ ਦਸਤਾਵੇਜ ਲੈ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ
  ਉਹਨਾ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟ੍ਰੇਨਿੰਗ ਲੈਣ ਦੇ ਚਾਹਵਾਨ ਲੜਕੇ ਲੜਕੀਆਂ ਦਸਵੀ,ਬਾਂਰਵੀ ,ਗਰੈਜੁਏਟ ,ਆਧਾਰ ਕਾਰਡ,ਭਰਤੀ ਐਡਮਿੱਟ ਕਾਰਡ ਦੀਆਂ ਫੋਟੋ ਕਾਪੀਆਂ ਅਤੇ 2 ਪਾਸਪੋਰਟ ਸਾਈਜ ਫੋਟੋਗਰਾਫ ਆਪਣੇ ਨਾਲ ਜਰੂਰ ਲੈ ਕੇ ਆਉਣ।

            ਉਹਨਾ ਦੱਸਿਆ ਕਿ ਸਿਖਲਾਈ ਕੇਵਲ ਕੈਂਪ ਵਿਖੇ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਲੜਕੇ ਤੇ ਲੜਕੀਆਂ ਨੂੰ ਹੀ ਦਿੱਤੀ ਜਾਵੇਗੀ।
             ਵਧੇਰੇ ਜਾਣਕਾਰੀ ਲਈ ਸੰਪਰਕ ਨੰ 93167—13000 ਅਤੇ 98148—50214 ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ।

No comments