ਕਰਜਾ ਕੇਸਾਂ ਦੀ ਮਨਜੂਰੀ ਸਬੰਧੀ ਜਿਲ੍ਹਾ ਪੱਧਰੀ ਸਕਰੀਨਿੰਗ ਕਮੇਟੀ ਦੀ ਹੋਈ ਮੀਟਿੰਗ
ਗੁਰਮੀਤ ਸਿੰਘ ਬਰਾੜ ਜਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ-ਕਮ-ਚੇਅਰਮੈਨ ਜਿਲ੍ਹਾ ਪੱਧਰੀ ਸਕਰੀਨਿੰਗ ਕਮੇਟੀ ਕਰਜਾ ਕੇਸਾਂ ਦੀ ਮਨਜੂਰੀ ਸਬੰਧੀ ਬੈਂਕ ਫਿੰਕੋ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਡਾ. ਬੀ.ਆਰ.ਅੰਬੇਦਕਰ ਭਵਨ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਈ, ਜਿਸ ਵਿੱਚ ਸ੍ਰੀ ਗੁਰਚਰਨ ਸਿੰਘ ਜਿਲ੍ਹਾ ਲੀਡ ਬੈਂਕ ਅਫਸਰ, ਐਸ.ਬੀ.ਆਈ., ਸ੍ਰੀ ਮੁਕਤਸਰ ਸਾਹਿਬ, ਸ੍ਰੀ ਅਮਨਦੀਪ ਸਿੰਘ ਢਿਲੋਂ ਜਿਲਾ ਉਦਯੋਗ ਕੇਂਦਰ, ਸ੍ਰੀ ਲਖਵੀਰ ਸਿੰਘ ਜਿਲ੍ਹਾ ਫੀਲਡ ਅਫਸਰ. ਬਂੈਕ ਫਿੰਕੋ. ਸ੍ਰੀ ਮੁਕਤਸਰ ਸਾਹਿਬ ਨੇ ਭਾਗ ਲਿਆ।
ਮੀਟਿੰਗ ਵਿੱਚ ਪੱਛੜੀਆਂ ਸ਼੍ਰੇਣੀਆਂ ਅਤੇ ਕਮਜੋਰ ਵਰਗ ਦੇ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਸਵੈ ਰੁਜਗਾਰ ਚਲਾਉਣ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਜਿਵੇ ਕਿ ਸਿੱਧਾ ਕਰਜਾ ਸਕੀਮ, ਐਨ.ਬੀ.ਸੀ. ਐਫ.ਡੀ.ਸੀ ਸਕੀਮਾਂ ਦੇ ਤਹਿਤ 10 ਕੇਸਾਂ ਵਿੱਚ ਲਗਭਗ 25.20 ਲੱਖ ਰੁਪਏ ਦੇ ਕਰਜਾ ਕੇਸਾਂ ਦੀ ਸਿਫਰਸ ਸਬੰਧਿਤ ਵਿਭਾਗ ਨੂੰ ਭੇਜੀ ਗਈ।
ਮੀਟਿੰਗ ਦੌਰਾਨ ਪ੍ਰਧਾਨ ਨੇ ਪੰਜਾਬ ਪੱਛੜੀਆਂ ਸ਼੍ਰੇਣੀਆਂ ਭੌ ਵਿਕਾਸ ਤੇ ਵਿੱਤ ਕਾਰਪੋਰੇਸ਼ਨ ਚੰਡੀਗੜ੍ਹ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਨੂੰ ਲਾਗੂ ਕਰਨ ਸਬੰਧੀ ਅਤੇ ਸਰਕਾਰ ਵੱਲੋਂ ਨਿਸਚਿਤ ਟੀਚਿਆਂ ਨੂੰ ਪੂਰਾ ਕਰਨ ਲਈ ਲੋੜਵੰਦ ਲਾਭਪਾਤਰੀਆਂ ਦੇ ਵੱਧ ਤੋਂ ਵੱਧ ਕਰਜਾ ਫਾਰਮ ਭਰਨ ਲਈ ਕਾਰਪੋਰੇਸ਼ਨ ਨੂੰ ਆਦੇਸ਼ ਦਿੱਤੇ ਤਾਂ ਜ਼ੋ ਇਹ ਲੋੜਵੰਦ ਵਿਅਕਤੀ ਆਪਣਾ ਸਵੈ ਦਾ ਕਾਰੋਬਾਰ ਸ਼ੁਰੂ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦੀ ਪਾਲਣ ਪੋਸ਼ਣ ਕਰ ਸਕਣ।
No comments