ਰਾਜ ਕੁਮਾਰ ਨੇ ਜਿ਼ਲ੍ਹਾ ਅਤੇ ਸੈਸ਼ਨ ਜੱਜ ਦੇ ਤੌਰ ਤੇ ਸੰਭਾਲਿਆ ਆਪਣਾ ਆਹੁਦਾ
ਸ੍ਰੀ ਮੁਕਤਸਰ ਸਾਹਿਬ 16 ਨਵੰਬਰ
ਸ੍ਰੀ ਰਾਜ ਕੁਮਾਰ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਜਿ਼ਲ੍ਹਾ ਅਤੇ ਸੈਸ਼ਨ ਜੱਜ ਦੇ ਤੌਰ ਤੇ ਆਪਣਾ ਆਹੁਦਾ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਸ੍ਰੀ ਰਾਜ ਕੁਮਾਰ ਲੁਧਿਆਣਾ, ਬਠਿੰਡਾ ਅਤੇ ਜਲੰਧਰ ਵਿਖੇ ਵਧੀਕ ਜਿ਼ਲ੍ਹਾ ਅਤੇ ਸੈਸ਼ਨ ਜੱਜ ਦੇ ਤੌਰ ਤੇ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ।
ਆਹੁਦਾ ਸੰਭਾਲਣ ਮੌਕੇ ਉਹਨਾਂ ਨੂੰ ਪੰਜਾਬ ਪੁਲਿਸ ਦੀ ਟੁਕੜੀ ਵਲੋਂ ਸਨਮਾਨ ਦੇ ਤੌਰ ਤੇ ਗਾਰਡ ਆਫ ਆਨਰ ਵੀ ਦਿੱਤਾ ਗਿਆ। ਇਸ ਮੌਕੇ ਤੇ ਉਹਨਾਂ ਜੁਡੀਸ਼ੀਅਲ ਅਫਸਰਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਨੇਕਨੀਤੀ ਨਾਲ ਕਰਨ ਅਤੇ Court ਵਿੱਚ ਚੱਲ ਰਹੇ ਕੇਸਾਂ ਦਾ ਨਿਪਟਾਰਾ ਪਹਿਲ ਦੇ ਅਧਾਰ ਤੇ ਕਰਨ।
ਇਸ ਮੌਕੇ ਹੋਰਨਾ ਤੋਂ ਇਲਾਵਾ ਸੰਦੀਪ ਸਿੰਘ ਬਾਜਵਾ ਐਡੀਸ਼ਨਲ ਅਤੇ ਸੈਸ਼ਨ ਜੱਜ, ਮਹੇਸ਼ ਗਰੋਵਰ ਸਕੱਤਰ ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਜਤਿੰਦਰਪਾਲ ਸਿੰਘ ਸਿਵਿਲ ਜੱਜ ਸੀਨੀਅਰ ਡਵੀਜ਼ਨ, ਰਾਜ ਪਾਲ ਰਾਵਲ ਸੀ.ਜੀ.ਐਮ., ਰਾਜਿੰਦਰ ਸਿੰਘ ਨਾਗਪਾਲ ਐਡੀਸਨਲ ਸਿਵਿਲ ਜੱਜ, ਮਿਸ ਸੁਪਰੀਤ ਕੌਰ ਅਤੇ ਮਿਸ ਮਨਦੀਪ ਕੌਰ ਸਿਵਲ ਜੱਜ, ਡਾ.ਮਨਦੀਪ ਕੌਰ ਏ.ਡੀ.ਸੀ, ਰਿਸ਼ਭ ਬਾਂਸਲ ਸਹਾਇਕ ਕਮਿਸ਼ਨਰ, ਐਡਵੋਕੇਟ ਭੁਪਿੰਦਰ ਸਿੰਘ ਚੜੇਵਨ ਪ੍ਰਧਾਨ ਜਿ਼ਲ੍ਹਾ ਬਾਰ ਐਸੋਸੀਏਸ਼ਨ ਵੀ ਮੌਜੂਦ ਸਨ।
No comments