Abohar news - ਗੁਰੂ ਨਾਨਕ ਖਾਲਸਾ ਕਾਲਜ ਅਬੋਹਰ ਵਿਚ ਮਨਾਇਆ ਗਿਆ ਪ੍ਰਕਾਸ਼ ਉਤਸਵ
ਅਬੋਹਰ, 16 ਨਵੰਬਰ
ਸਥਾਨਕ ਗੁਰੂ ਨਾਨਕ ਖਾਲਸਾ ਕਾਲਜ, Abohar ਵੱਲੋਂ ਹਰ ਸਾਲ ਦੀ ਤਰ੍ਹਾਂ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 553ਵਾਂ ਪ੍ਰਕਾਸ਼ ਉਤਸਵ ਮਨਾਇਆ ਗਿਆ। ਇਸ ਮੌਕੇ ਕਾਲਜ ਕੈਂਪਸ ਵਿਖੇ ਪਵਿੱਤਰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਤੇ ਗੁਰੂ ਜਸ ਕੀਤਾ ਗਿਆ। ਸਮੂਹ ਸਟਾਫ਼ ਤੇ ਵਿਦਿਆਰਥੀਆਂ ਵੱਲੋਂ ਬੜੀ ਸ਼ਰਧਾ ਭਾਵਨਾਂ ਨਾਲ ਸੇਵਾ ਨਿਭਾਈ ਗਈ ਤੇ ਗੁਰੂ ਸਾਹਿਬ ਦੀ ਪਾਲਕੀ ਉਪਰ ਫੁੱਲਾ ਦੀ ਵਰਖਾ ਕੀਤੀ ਗਈ। ਭਾਈ ਨਿਰਪਾਲ ਸਿੰਘ ਦੇ ਕੀਰਤਨੀ ਜੱਥੇ ਵੱਲੋਂ ਇਲਾਹੀ ਗੁਰਬਾਣੀ ਦਾ ਰਸਮਈ ਕੀਰਤਨ ਕੀਤਾ ਗਿਆ।ਇਸ ਮੌਕੇ ਕਾਲਜ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਦਲਜੀਤ ਸਿੰਘ ਸੰਧੂ ਨੇ ਸਮੂਹ ਆਈਆਂ ਹੋਈਆਂ ਸੰਗਤਾ ਤੇ ਪਤਵੰਤੇ ਸੱਜਣਾ ਨੂੰ ਜੀ ਆਇਆ ਨੂੰ ਕਿਹਾ। ਇਸ ਅਵਸਰ ਤੇ ਸਾਬਕਾ ਪਾਰਲੀਮਾਨੀ ਸਕੱਤਰ ਡਾ. ਮਹਿੰਦਰ ਕੁਮਾਰ ਰਿਣਵਾ ਨੇ ਵਿਸ਼ੇਸ ‘ਚ ਰੂਪ ਸਿਰਕਤ ਕੀਤੀ। ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਮਹਾਨ ਫਲਸਫੇ ਚੋਂ ਸਮਾਜਿਕ ਨਿਆ, ਬਰਾਬਰੀ ਤੇ ਮਨੁੱਖੀ ਹੱਕਾਂ ਦੀ ਰਾਖੀ ਨੂੰ ਪਹਿਲ ਦੇ ਅਧਾਰ ਤੇ ਅਪਨਾਉਣ ਤੇ ਜ਼ੋਰ ਦਿੱਤਾ।ਇਸ ਮੋਕੇ ਸ੍ਰੀ ਵਿਮਲ ਠਠਈ ਮੇਅਰ ਨਗਰ ਨਿਗਮ ਅਬੋਹਰ ਆਪਣੇ ੇ ਸੰਬੋਧਨ ਵਿੱਚ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਨੇ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦੇ ਬੁਨਿਆਦੀ ਸਿਧਾਂਤਾਂ ਨਾਲ ਸਿੱਖ ਧਰਮ ਦੀ ਨੀਂਹ ਰੱਖੀ ਸੀ
ਜਿੰਨ੍ਹਾਂ ਨੂੰ ਆਪਣੀ ਜੀਵਨ ਜਾਂਚ ਚ ਅਪਣਾ ਕੇ ਮਨੁੱਖ ਪਰਮ ਮਨੁੱਖ ਬਣ ਸਕਦਾ ਹੈ। ਇਸ ਅਵਸਰ ਤੇ ਕਾਲਜ ਪ੍ਰਬੰਧਕ ਕਮੇਟੀ ਵੱਲੋਂ Chairman ਦਲਜੀਤ ਸਿੰਘ ਸੰਧੂ ਤੇ Principal ਡਾ. ਰੁਪਿੰਦਰ ਕੌਰ ਸੰਧੂ ਨੂੰ ਗੁਰੂ ਦੀ ਬਖਸ਼ੀਸ ਸਿਰੋਪੇ ਵੀ ਭੇਂਟ ਕੀਤੇ ਗਏ। ਇਸ ਮੌਕੇ ਕਾਲਜ ਕੈਂਪਸ ਦੇ ਨਾਲ-ਨਾਲ ਅਬੋਹਰ-ਮਲੋਟ ਬਾਈਪਾਸ ਤੇ ਵੀ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ। ਇਸ ਨੇਕ ਕਾਰਜ ਵਿੱਚ ਸਮੂਹ ਕਾਲਜ ਪ੍ਰਬੰਧਕੀ ਕਮੇਟੀ ਦੀ ਸੁਚੱਜੀ ਅਗਵਾਈ ਵਿੱਚ ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਬਣਦਾ ਯੋਗਦਾਨ ਪਾਇਆ ਗਿਆ।ਇਸ ਮੌਕੇ ਕਾਲਜ ਕਮੇਟੀ ਦੇ ਅਹੁਦੇਦਾਰ ਬਲਕਰਣ ਸਿੰਘ ਬਰਾੜ ਸਕੱਤਰ, ਸੁੱਖਵਿੰਦਰ ਸਿੰਘ ਸੰਧੂ ਮੀਤ ਪ੍ਰਧਾਨ, ਕਰਨਲ ਅਜੀਤ ਸਿੰਘ ਸਮਾਘ, ਹਰਨੇਕ ਸਿੰਘ ਚਹਿਲ ਮੈਂਬਰ, ਗੁਰਮੰਦਰ ਸਿੰਘ ਸੰਧੂ ਮੈਂਬਰ, ਬੀ.ਐੱਲ ਸਿੱਕਾ ਮੈਂਬਰ, ਗੁਰਲਾਲ ਸਿੰਘ ਫੱਤਣਵਾਲਾ ਪ੍ਰਧਾਨ ਭਾਗ ਸਿੰਘ ਖਾਲਸਾ ਕਾਲਜ ਪ੍ਰਬੰਧਕੀ ਕਮੇਟੀ, ਗੁਰਲਾਲ ਸਿੰਘ ਦਾਨੇਵਾਲੀਆ ਸੀਨਿਅਰ ਅਕਾਲੀ ਆਗੂ ਤੇ ਪ੍ਰਧਾਨ ਗੁਰਦੁਆਰਾ ਵਡ ਤੀਰਥ ਸਾਹਿਬ ਹਰੀਪੁਰਾ ਪ੍ਰਬੰਧਕੀ ਕਮੇਟੀ, ਪਿ੍ਰੰਸੀਪਲ ਡਾ. ਰੁਪਿੰਦਰ ਕੌਰ ਸੰਧੂ ਸਮੇਤ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਿਰ ਸਨ।
No comments