PM ਨਰਿੰਦਰ ਮੋਦੀ ਬੋਲੇ ਭਾਰਤ ਨੇ ਤਕਨੀਕ ਨੂੰ ਬਣਾਇਆ ਗਰੀਬੀ ਖਿਲਾਫ਼ ਹਥਿਆਰ, ਪੜ੍ਹੋ 10 ਵੱਡੀਆਂ ਗੱਲਾਂ
PM ਨਰਿੰਦਰ ਮੋਦੀ ਨੇ ਅੱਜ ਬੁੱਧਵਾਰ ਨੂੰ ਕਿਹਾ ਹੈ ਕਿ ਭਾਰਤ ਗਰੀਬੀ ਦੇ ਖਿਲਾਫ਼ ਜੰਗ ਵਿਚ ਤਕਨੀਕ ਨੂੰ ਹਥਿਆਰ ਦੇ ਰੂਪ ਵਿਚ ਇਸਤੇਮਾਲ ਕਰ ਰਿਹਾ ਹੈ। ਪੀਐਮ ਮੋਦੀ ਨੇ ਬੇਂਗਲੁਰੂ ਟੇਕ ਸਮਿਟ ਵਿਚ ਵੀਡੀਓ ਕਾਨਫਰੰਸ ਦੇ ਜਰੀਏ ਆਪਣੇ ਸੰਬੋਧਨ ਵਿਚ ਕਿਹਾ ਕਿ ਭਾਰਤ ਨੂੰ ਹੁਣ ਲਾਲਫੀਤਾਸ਼ਾਹੀ ਦੇ ਲਈ ਨਹੀਂ ਜਾਣਿਆ ਜਾਂਦਾ। ਬਲਕਿ ਇਸ ਦੀ ਪਹਿਚਾਣ ਨਿਵੇਸ਼ਕਾਂ ਨੂੰ ਹਰ ਤਰ੍ਹਾਂ ਦੀ ਸੁਵਿਧਾ ਦੇਦ ਵਾਲੇ ਦੇਸ਼ ਦੇ ਰੂਪ ਵਿਚ ਕੀਤੀ ਜਾਂਦੀ ਹੈ। ਇਸ ਦੇਨਹੀ ਹੀ ਇਹ ਵੀ ਕਿਹਾ ਕਿ ਡਿਜੀਟਨ ਸਮਾਧਾਨ ਜਲਵਾਯੂ ਪਰਿਵਰਤਨ ਨਾਲ ਨਿਪਟਣ ਵਿਚ ਮਦਦਗਾਰ ਸਾਬਤ ਹੋ ਰਿਹਾ ਹੈ।
ਪ੍ਰਧਾਨ ਮੰਤਰੀ Narinder Modi ਨੇ ਉਦਘਾਟਨੀ ਭਾਸ਼ਣ ਵਿਚ ਕਿਹਾ ਕਿ 2021 ਦੇ ਬਾਅਦ ਤੋਂ ਯੂਨੀਕਾਰਨ ਸਟਾਰਟਅਪ ਦੀ ਸੰਖਿਆ ਦੁਗਣੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਨਿਵੇਸ਼ ਅਤੇ ਨਵਾਚਾਰ ਨਾਲ ਚਮਤਕਾਰ ਹੋ ਸਕਦਾ ਹੈ। ਤੁਹਾਡਾ ਭਰੋਸਾ ਅਤੇ ਸਾਡੀ ਤਕਨੀਕੀ ਪ੍ਰਤਿਭਾ ਮਿਲ ਕੇ ਕੁਝ ਵੀ ਸਕਦੇ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ਦੀਆਂ 10 ਵੱਡੀਆਂ ਗੱਲਾਂ
1. ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਗਰੀਬੀ ਦੇ ਖਿਲਾਫ਼ ਜੰਗ ਵਿਚ ਤਕਨੀਕ ਦਾ ਇਸਤੇਮਾਲ ਹਥਿਆਰ ਦੇ ਰਪੂ ਵਿਚ ਕਰ ਰਿਹਾ ਹੈ।
2. ਡਿਜੀਟਨ ਸਮਾਧਾਨ ਜਲਵਾਯੂ ਪਰਿਵਤਨ ਨਾਲ ਨਿਪਟਣ ਵਿਚ ਮਦਦਗਾਰ ਸਾਬਿਤ ਹੋ ਸਕਦਾ ਹੈ। ਅਸੀ ਕਰੋਨਾ ਮਹਾਂਮਾਰੀ ਦੌਰਾਨ ਕੰਮਕਾਜ ਦੀ ਸੁਵਿਧਾ ਘਰ ਤੋਂ ਉਲਪਬੱਧ ਕਰਵਾਉਣ ਅਤੇ ਦਫ਼ਤਰਾਂ ਨੂੰ ਕਾਗਜ ਰਹਿਤ ਕਰਨ ਵਿਚ ਕਾਰਗਾਰ ਪਾਇਆ ਸੀ
3. ਭਾਰਤ ਵਿਚ ਅਸੀ ਡਿਜੀਟਲ ਤਕਨੀਕਾਂ ਤੱਕ ਲੋਕਾਂ ਦੀ ਪਹੁੰਚ ਸੁਨਿਸਚਿਤ ਕਰ ਰਹੇ ਹਾਂ। ਪਰ ਅੰਤਰ ਰਾਸ਼ਟਰੀ ਪੱਧਰ ਤੇ ਡਿਜੀਟਲ ਤਕਨੀਕ ਅਜੇ ਵੀ ਬਹੁਤ ਡੂੰਘੀ ਹੈ।
4. ਭਾਰਤ ਨੇ ਪਿੱਛਲੇ ਕੁਝ ਸਾਲਾਂ ਤੋਂ ਅਨੁਭਵ ਕੀਤਾ ਹੈ ਕਿ ਜੇਕਰ ਅਸੀ ਡਿਜੀਟਲ ਬੁਨਿਆਦੀ ਢਾਂਚੇ ਨੂੰ ਸਮਾਵੇਸ਼ੀ ਬਣਾਵਾਂਗੇ ਤਾਂ ਇਸ ਨਾਲ ਸਮਾਜਿਕ ਅਤੇ ਆਰਥਿਕ ਬਦਲਾਅ ਹੋ ਸਕਦੇ ਹਨ।
5. ਡੇਟਾ ਫਾਰ ਡਿਵੈਲਪਮੈਟ ਦਾ ਸਿਧਾਂਤ ਭਾਰਤ ਦੀ ਜੀ 20 ਪ੍ਰਧਾਨਗੀ ਦੇ ਵਿਸ਼ੇ ਵਿਚ ਇਕ ਧਰਤੀ, ਇਕ ਪਰਿਵਾਰ ਅਤੇ ਇਕ ਭਵਿੱਖ ਦਾ ਅਨਿਖੱੜਵਾਂ ਹਿੱਸਾ ਰਹੇਗਾ।
6. ਇਹ ਨਿਸਚਿਤ ਕਰਨਾ ਵੀ ਜੀ-20 ਆਗੂਆਂ ਦੀ ਜਿੰਮੇਵਾਰੀ ਹੈ ਕਿ ਡਿਜੀਟਲ ਟਰਾਂਸਫਾਰਮਿਸ਼ਨ ਦਾ ਲਾਭ ਕੁਝ ਹੀ ਲੋਕਾਂ ਤੱਕ ਸੀਮਿਤ ਨਾ ਰਹੇ।
7 ਤੁਹਾਡਾ ਨਿਵੇਸ਼ ਅਤੇ ਸਾਡਾ ਇਨੋਵੇਸ਼ਨ ਚਮਤਕਾਰ ਕਰ ਸਕਦਾ ਹੈ। ਤੁਹਾਡਾ ਭਰੋਸਾ ਅਤੇ ਸਾਡੀ ਤਕੀਨੀ ਪ੍ਰਤਿਭਾ ਚੀਜਾਂ ਦਾ ਘਟਿਤ ਕਰ ਸਕਦੀ ਹੈ। ਮੈਂ ਤਹਾਨੂੰ ਸਾਰਿਆਂ ਨੂੰ ਸਾਡੇ ਨਾਲ ਕੰਮ ਕਰਨ ਦਾ ਸੱਦਾ ਦਿੰਦਾ ਹੈ ਕਿਉਂ ਕਿ ਅਸੀ ਦੁਨੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿਚ ਅੱਗੇ ਹਾਂ।
8. ਕੀ ਤੁਸੀ ਕਿਸੇ ਵੀ ਸਰਕਾਰ ਦੇ ਸਫ਼ਲ ਈ ਕਾਮਰਸ ਪਲੇਟਫਾਰਮ ਨੂੰ ਚਲਾਉਣ ਦੇ ਬਾਰੇ ਵਿਚ ਸੁਣਿਆ ਹੈ, ਇਸ ਤਰ੍ਹਾਂ ਦਾ ਭਾਰਤ ਵਿਚ ਹੋਇਆ ਹੈ। ਸਾਡੇ ਕੋਲ ਜੀਈਐਮ ਨਾਮਕ ਇਕ ਸਰਕਾਰੀ ਮਾਰਕੀਟ ਪਲੇਸ ਹੈ। ਇਹ ਇਕ ਅਜਿਹੀ ਜਗ੍ਹਾ ਹੈ ਜਿੱਥੇ ਛੋਟੇ ਦੁਕਾਨਦਾਰ ਅਤੇ ਵਪਾਰੀ ਸਰਕਾਰ ਦੀਆਂ ਜਰੂਰਤਾਂ ਨੂੰ ਪੂਰਾ ਕਰਦੇ ਹਨ।
9. ਭਾਰਤ ਨੇ ਇਹ ਵੀ ਦਿਖਾਇਆ ਹੈ ਕਿ ਤਕਨੀਕ ਦਾ ਹਿਊਮਨ ਟਚ ਕਿਵੇਂ ਕੀਤਾ ਜਾਂਦਾ ਹੈ।
10. ਦੇਸ਼ ਵਿਚ ਪਿੱਛਲੇ ਸਾਲ ਦੇ ਬਾਅਦ ਤੋਂ ਯੂਨੀਕਾਰਨ ਦੀ ਸੰਖਿਆ ਦੁਗਣੀ ਹੋ ਗਈ ਹੈ। ਅਸੀ ਹੁਣ ਦੁਨੀਆਂ ਦੇ ਤੀਜੇ ਸਭ ਤੋਂ ਵੱਡੇ ਸਰਾਰਟਅਪ ਹੋ ਗਏ ਹਾਂ। ਸਾਡੇ ਕੋਲ 81000 ਤੋਂ ਜਿਆਦਾ ਮਾਨਤਾ ਪ੍ਰਾਪਤ ਸਟਾਰਟਅਪ ਹਨ।
No comments