Breaking News

ਚੋਣਾਂ ’ਚ ਲੋਕ ਮੁੱਦਿਆਂ ਦਾ ਵਿਸਰਨਾ ਮੰਦਭਾਗਾ -ਕਿਹੜੇ ਮੁੱਦੇ ਹੋ ਸਕਦੇ ਹਨ ਲੋਕ ਸਭਾ ਚੋਣਾਂ ’ਚ ਹਾਵੀ

Forgetting people's issues in elections is unfortunate - which issues can dominate the Lok Sabha elections

-ਬਦਲਦੀ ਦੁਨੀਆਂ ’ਚ ਸਿਹਤ ਅਤੇ ਸਿੱਖਿਆ ਢਾਂਚੇ ਨੂੰ ਦਰੁਸਤ ਕਰਨ ਲਈ ਨਹੀਂ ਹੋ ਰਹੀ ਕੋਈ ਗੱਲ 

ਬਲਰਾਜ ਸਿੰਘ ਸਿੱਧੂ

ਪੰਨੀਵਾਲਾ ਫੱਤਾ 


ਲੋਕ ਸਭਾ ਚੋਣਾਂ ਦੇ ਦੌਰ ’ਚ ਲੋਕ ਮੁੱਦਿਆਂ ਦੀ ਗੱਲ ਹੀ ਨਹੀਂ ਕੀਤੀ ਜਾਂਦੀ, ਜਿਸ ਕਾਰਨ ਲੋਕਾਂ ਦਾ ਧਿਆਨ ਸਿਰਫ਼ ਉਮੀਦਵਾਰ ਤੱਕ ਸੀਮਿਤ ਹੋ ਕੇ ਰਹਿ ਜਾਂਦਾ ਹੈ। ਲੋਕ ਸਭਾ ਚੋਣਾਂ ਦੌਰਾਨ ਚੋਣ ਪ੍ਰਚਾਰ ਆਉਣ ਵਾਲੇ ਦਿਨਾਂ ’ਚ ਪ੍ਰਚੰਡ ਹੋ ਜਾਵੇਗਾ। ਪਰ ਲੋਕਾਂ ਦੇ ਸਾਹਮਣੇ ਅਜੇ ਵੀ ਲੋਕ ਮੁੱਦੇ ਨਹੀਂ ਹੁੰਦੇ ਕਿ ਉਹ ਆਪਣੀਆਂ ਬੁਨਿਆਦੀ ਸਹੂਲਤਾਂ ਨੂੰ ਦੇਖ ਕੇ ਉਮੀਦਵਾਰਾਂ ਨਾਲ ਵਾਰਤਾਲਾਪ ਕਰ ਲੈਣ। ਪਿੰਡਾਂ ਦੀਆਂ ਸੱਥਾਂ ਅਤੇ ਹੋਰਨਾਂ ਥਾਵਾਂ ’ਤੇ ਹੁੰਦੇ ਚੋਣ ਪ੍ਰਚਾਰ ਸਿਰਫ਼ ਇਕ ਦੂਜੇ ਦੀ ਤੋਮਹਤਬਾਜੀ ਤੱਕ ਸੀਮਿਤ ਹੋ ਕੇ ਰਹਿ ਜਾਂਦੇ ਹਨ। ਜਿਸ ਕਾਰਨ ਲੋਕਾਂ ਨੂੰ ਉਨ੍ਹਾਂ ਦੀਆਂ ਬੁਨਿਆਦੀ ਸਹੂਲਤਾਂ ਨਸੀਬ ਨਹੀਂ ਹੁੰਦੀਆਂ। ਜੇਕਰ ਸਰਹੱਦੀ ਖੇਤਰ ਦੀ ਗੱਲ ਕਰੀਏ ਤਾਂ ਇੱਥੇ ਲੋਕਾਂ ਦੀ ਜ਼ਿੰਦਗੀ ਦੇ ਬਹੁਤ ਸਾਰੇ ਲੋਕ ਮੁੱਦੇ ਹਨ, ਜਿਸ ਨੂੰ ਲੈ ਕੇ ਕਈ ਯੂਨੀਅਨਾਂ ਪਿੱਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੀਆਂ ਹਨ। ਇਸ ਸਬੰਧੀ ਅਕਸਰ ਹੀ ਜ਼ਿਲਾ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤੇ ਜਾਂਦੇ ਹਨ। ਪਰ ਇਹ ਲੋਕ ਮੁੱਦੇ ਚੋਣਾਂ ਦੇ ਦਿਨਾਂ ’ਚ ਆ ਕੇ ਵਿਸਰ ਜਾਂਦੇ ਹਨ। 

ਪਿੰਡਾਂ ਦੇ ਸੂਝਵਾਨ ਲੋਕ ਆਖਦੇ ਹਨ ਕਿ ਲੋਕ ਮੁੱਦਿਆਂ ਦਾ ਵਿਸਰਨਾ ਮੰਦਭਾਗਾ ਹੈ। ਕਿਉਂ ਕਿ ਜਿਸ ਤਰ੍ਹਾਂ ਦੀ ਤੋਹਮਤਬਾਜੀ ਨਾਲ ਉਮੀਦਵਾਰ ਇੱਕ ਦੂਜੇ ਨੂੰ ਭੰਡਦੇ ਹਨ, ਉਨ੍ਹਾਂ ਕਾਰਨ ਵੀ ਲੋਕ ਮੁੱਦੇ ਵਿਸਰ ਜਾਂਦੇ ਹਨ। ਜਿਸ ਕਾਰਨ ਲੋਕਾਂ ਦਾ ਧਿਆਨ ਭਟਕ ਜਾਂਦਾ ਹੈ ਅਤੇ ਉਹ ਆਪਣੇ ਹੱਕਾਂ ਦੀ ਗੱਲ ਉਮੀਦਵਾਰਾਂ ਦੇ ਸਾਹਮਣੇ ਨਹੀਂ ਰੱਖ ਸਕਦੇ। ਹੁਣ ਬਦਲਦੀ ਦੁਨੀਆਂ ’ਚ ਸਿਹਤ ਅਤੇ ਸਿੱਖਿਆ ਵੱਡੇ ਸੁਧਾਰਾਂ ਦੀ ਮੰਗ ਕਰਦੀਆਂ ਹਨ। ਪਰ ਫਿਰ ਵੀ ਕਿੱਧਰੇ ਵੀ ਇੰਨ੍ਹਾਂ ਸਬੰਧੀ ਪਿੰਡਾਂ ’ਚ ਹੁੰਦੇ ਚੋਣ ਪ੍ਰਚਾਰਾਂ ਦੌਰਾਨ ਕੋਈ ਗੱਲ ਨਹੀਂ ਕੀਤੀ ਜਾਂਦੀ। ਜਦੋਂ ਦੁਨੀਆਂ ਇਕ ਪਿੰਡ ਬਣ ਗਈ ਹੈ ਤਾਂ ਪਿੰਡ ’ਚ ਸਿਹਤ ਸਬੰਧੀ ਢਾਂਚਾ ਦਰੁਸਤ ਹੋਣਾ ਚਾਹੀਦਾ ਹੈ। ਪਰ ਫਿਰ ਵੀ ਲੋਕਾਂ ਨੂੰ ਆਪਣੇ ਇਲਾਜ ਕਰਵਾਉਣ ਲਈ ਲੁਧਿਆਣਾ, ਚੰਡੀਗੜ੍ਹ ਅਤੇ ਪਟਿਆਲਾ ਵਰਗੇ ਵੱਡੇ ਸ਼ਹਿਰਾਂ ਦੇ ਵੱਡੇ ਹਸਪਤਾਲਾਂ ਵੱਲ ਭੱਜਣਾ ਪੈਂਦਾ ਹੈ। 

 ਇਲਾਕੇ ਦੇ ਨੌਜਵਾਨ ਨੇ ਦੱਸਿਆ ਕਿ ਦੁਨੀਆਂ ਦਿਨੋਂ ਦਿਨ ਤਰੱਕੀ ਕਰਦੀ ਜਾ ਰਹੀ ਹੈ ਪਰ ਪਿੰਡ ਅਜੇ ਵੀ ਬਿਮਾਰੀਆਂ ਵੱਲ ਪੈਰ ਵਧਾ ਰਹੇ ਹਨ। ਪਿੰਡਾਂ ਦੀ ਆਬੋ ਹਵਾ ਵੀ ਦਿਨੋਂ ਦਿਨ ਪਲੀਤ ਹੁੰਦੀ ਜਾ ਰਹੀ ਹੈ। ਪਰ ਕਿੱਧਰੇ ਵੀ ਲੋਕਾਂ ਦੀ ਜਿੰਦਗੀ ਜਿਉਂਣ ਦੀ ਹਾਮੀ ਭਰਦੇ ਮੁੱਦੇ ਕਿੱਧਰੇ ਵੀ ਸੁਣਾਈ ਨਹੀਂ ਦਿੰਦੇ। ਉਨ੍ਹਾਂ ਕਿਹਾ ਕਿ ਟੈਕਨਾਲੋਜੀ ਦੇ ਯੁੱਗ ’ਚ ਪਿੰਡ ਬੇਸ਼ੱਕ ਦੁਨੀਆਂ ਨਾਲ ਜੁੜ ਗਿਆ ਹੈ ਪਰ ਪਿੰਡਾਂ ਦੀ ਦੁਰਦਸ਼ਾ ਬੇਹੱਦ ਮੰਦਭਾਗੀ ਹੈ। ਉਨ੍ਹਾਂ ਕਿਹਾ ਕਿ ਲੀਡਰ ਏਨੇ ਕੱਚ ਘਰੜੇ ਹਨ ਕਿ ਉਹ ਲੋਕ ਮੁੱਦਿਆਂ ਦੀ ਗੱਲ ਹੀ ਨਹੀਂ ਕਰਦੇ, ਉਨ੍ਹਾਂ ਨੂੰ ਲੋਕਤੰਤਰ ਦੇ ਅਸਲੀ ਮੁੱਢ ਲੋਕਾਂ ਦੀ ਤੰਗੀਆਂ ਤੁਰਸ਼ੀਆਂ ਵਾਲੀ ਜ਼ਿੰਦਗੀ ਦਾ ਖਿਆਲ ਹੀ ਨਹੀਂ, ਉਹ ਸਿਰਫ਼ ਲੋਕਾਂ ਨੂੰ ਵੋਟ ਸਮਝਦੇ ਹਨ। ਜਿਸ ਕਾਰਨ ਲੋਕ ਮਨਾਂ ਤੋਂ ਰਾਜਨੀਤਿਕ ਪਾਰਟੀਆਂ ਪ੍ਰਤੀ ਮੋਹ ਘੱਟਦਾ ਜਾ ਰਿਹਾ ਹੈ ਲੀਡਰਾਂ ਦੀ ਸੋਚ ਨੂੰ ਜ਼ਰੂਰ ਟੁੰਬਦਾ ਹੈ। 



ਪੰਜਾਬ ਵਿੱਚ ਚੋਣਾਂ ਦੌਰਾਨ ਕਈ ਮੁੱਦੇ ਹਾਵੀ ਹੋ ਸਕਦੇ ਹਨ। ਕੁਝ ਮੁੱਦੇ ਹੇਠਾਂ ਦਿੱਤੇ ਜਾ ਰਹੇ ਹਨ:

Forgetting people's issues in elections is unfortunate - which issues can dominate the Lok Sabha elections


ਕਿਸਾਨ ਮੁੱਦਾ: ਕਿਸਾਨਾਂ ਵੱਲੋਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ਼ ਮੋਰਚਾ ਖੋਲਿਆ ਗਿਆ ਸੀ। ਇਸ ਨੂੰ ਲੈ ਕੇ ਹੁਣ ਪੰਜਾਬ ਦੀਆਂ ਕਈ ਕਿਸਾਨ ਯੂਨੀਅਨਾਂ ਦੇ ਆਗੂ ਬੀਜੇਪੀ ਦੇ ਉਮੀਦਵਾਰਾਂ ਨਾਲ ਸਵਾਲ ਜਵਾਬ ਕਰ ਰਹੇ ਹਨ। ਜਿਸ ਕਾਰਨ ਇਹ ਮੁੱਦਾ ਲੋਕ ਸਭਾ ਚੋਣਾਂ ’ਚ ਹਾਵੀ ਹੋ ਰਿਹਾ ਹੈ। 


ਰੋਜ਼ਗਾਰ ਮੁੱਦਾ: ਨੌਕਰੀਆਂ, ਰੋਜ਼ਗਾਰ ਅਤੇ ਰੋਜ਼ਗਾਰੀ ਮੁੱਦੇ ਵੀ ਚੋਣਾਂ ਦੌਰਾਨ ਅਹਿਮ ਹੁੰਦੇ ਹਨ। ਯੁਵਾਂ ਵੋਟਰਾਂ ਦੀ ਭਰਪੂਰ ਸਪੋਰਟ ਕਮਾਉਣ ਵਾਲੇ ਪਾਰਟੀਆਂ ਲਈ ਰੋਜ਼ਗਾਰ ਪ੍ਰਦਾਨ ਕਰਨਾ ਅਤੇ ਰੋਜ਼ਗਾਰੀ ਸੰਕਟ ਨੂੰ ਭਾਪਣਾਂ ਵੀ ਇਕ ਅਹਿਮ ਮੁੱਦਾ ਹੈ। ਜਿਸ ਨੂੰ ਲੈ ਕੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣਾ ਵੀ ਇਕ ਮੁੱਦਾ ਹੈ। 


ਸੁਰੱਖਿਆ ਦਾ ਮੁੱਦਾ: ਪੁਲਿਸ ਸੁਰੱਖਿਅਤਾ, ਬੇਰੁਜ਼ਗਾਰੀ ਅਤੇ ਕਾਨੂੰਨੀ ਨਿਰਪੱਖਤਾ ਮੁੱਦੇ ਵੀ ਚੋਣਾਂ ਦੌਰਾਨ ਉਚਿਤ ਹੁੰਦੇ ਹਨ। ਲੋਕਾਂ ਦੀ ਸੁਰੱਖਿਅਤਾ ਅਤੇ ਕਾਨੂੰਨੀ ਨਿਰਪੱਖਤਾ ਦੇ ਮੁੱਦੇ ਵੀ ਚੋਣਾਂ ਦੌਰਾਨ ਗੰਭੀਰ ਰੂਪ ਵਿੱਚ ਲਈ ਜਾ ਸਕਦੇ ਹਨ।


Punjab ਵਿਚ ਨਸ਼ੇ ਦਾ ਮੁੱਦਾ ਇਕ ਅਹਿਮ ਮੁੱਦਾ ਹੈ। ਜਿਸ ਨੂੰ ਲੈ ਕੇ ਪੰਜਾਬ ਦੀ ਸੱਤਾਧਾਰੀ ਪਾਰਟੀ ਸੱਤਾ ’ਚ ਆਈ ਸੀ ਪਰ ਇਹ ਮੁੱਦਾ ਵੀ ਫਿਲਹਾਲ ਦੀ ਘੜੀ ਠੰਡੇ ਬਸਤੇ ’ਚ ਪੈਂਦਾ ਨਜ਼ਰੀ ਪੈ ਰਿਹਾ ਹੈ। 


No comments