ਕੇ.ਵੀ. ਕੇ. ਫਰੀਦਕੋਟ ਵੱਲੋਂ ਕਣਕ ਨੂੰ ਲਗਾਉਣ ਵਾਲੇ ਜੀਵਾਣੂ ਖਾਦ ਦੇ ਟੀਕੇ ਸਬੰਧੀ ਮੁਹਿੰਮ ਚਲਾਈ ਗਈ
ਫ਼ਰੀਦਕੋਟ 18 ਨਵੰਬਰ
ਕ੍ਰਿਸ਼ੀ ਵਿਗਿਆਨ ਕੇਂਦਰ, ਫਰੀਦਕੋਟ ਵੱਲੋਂ ਸਹਿਯੋਗੀ ਕਣਕ ਨੂੰ ਲਗਾਉਣ ਵਾਲੇ ਜੀਵਾਣੂ ਖਾਦ ਦੇ ਟੀਕੇ ਅਪਣਾਉਣ ਲਈ ਮੁਹਿੰਮ ਚਲਾਈ ਗਈ ਹੈ ਇਹ ਜਾਣਕਾਰੀ ਨਿਰਦੇਸ਼ਕ ਡਾ. ਹਰਿੰਦਰ ਸਿੰਘ ਨੇ ਦਿੱਤੀ।
ਇਸ ਸਬੰਧੀ ਉਨ੍ਹਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਕੇ.ਵੀ.ਕੇ. ਵੱਲੋ ਅਪਣਾਏ ਹੋਏ ਪਿੰਡਾਂ ਘੁੱਦੂਵਾਲਾ, ਪਿੰਡੀ ਬਲੋਚਾਂ, ਵੀਰੇਵਾਲਾ, ਭਾਗ ਸਿੰਘ ਵਾਲਾ, ਜਲਾਲੇਆਣਾ, ਘੁਮਿਆਰਾ, ਢੀਮਾਵਾਲੀ ਅਤੇ ਰਾਜੋਵਾਲ ਵਿੱਚ ਕਿਸਾਨਾਂ ਨੂੰ 434 ਹੈਕਟੈਅਰ ਦੇ ਲਈ 1085 ਪੈਕਟ ਦਿੱਤੇ ਗਏ। ਇਹਨਾਂ ਪਿੰਡਾਂ ਵਿੱਚ ਕਿਸਾਨਾਂ ਨੂੰ ਕਣਕ ਦੇ ਬੀਜ ਨੂੰ ਜੀਵਾਣੂ ਖਾਦ ਦਾ ਟੀਕਾ ਲਗਾਉਣ ਸੰਬੰਧੀ ਡਿਮਾਂਸਟਰੇਸ਼ਨ ਦਿੱਤੀ ਗਈ।ਜੀਵਾਣੂ ਖਾਦ ਦਾ ਟੀਕਾ ਮਾਈਕ੍ਰੋਬਾਇਉਲੋਜੀ ਵਿਭਾਗ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵੱਲੋ ਤਿਆਰ ਕੀਤਾ ਗਿਆ ਹੈ।ਜੀਵਾਣੂ ਖਾਦ ਦੇ ਟੀਕੇ ਵਿੱਚ ਹਵਾ ਵਿੱਚੋ ਨਾਈਟ੍ਰੋਜਨ ਨੂੰ ਜ਼ਮੀਨ ਵਿੱਚ ਜਮ੍ਹਾ ਕਰਨ ਵਾਲੇ, ਫਾਸਫੌਰਸ ਨੂੰ ਘੋਲਣ ਵਾਲੇ ਅਤੇ ਬੂਟੇ ਦੀ ਸਿਹਤ ਨੂੰ ਵਧੀਆਂ ਬਨਾਉਣ ਵਾਲੇ ਬੈਕਟੀਰੀਆ ਹੁੰਦੇ ਹਨ ਜੋ ਕਿ ਮਿੱਟੀ ਵਿਚਲੇ ਖੁਰਾਕੀ ਤੱਤ ਘੋਲ ਕੇ ਬੂਟੇ ਨੂੰ ਪੋਸ਼ਣ ਦਿੰਦੇ ਹਨ ਅਤੇ ਸਿਹਤ ਵਧੀਆ ਬਣਾਉਦੇ ਹਨ। ਇਸ ਮੁਹਿੰਮ ਵਿੱਚ ਡਾ. ਪਵਿੱਤਰ ਸਿੰਘ, ਸਹਾਇਕ ਪ੍ਰੋਫੈਸਰ (ਭੂਮੀ ਵਿਗਿਆਨ) ਵੱਲੋ ਕਣਕ ਦੇ ਬੀਜ ਨੂੰ ਲੱਗਣ ਵਾਲੇ ਜੀਵਾਣੂ ਖਾਦ ਦੇ ਟੀਕੇ ਦੀ ਵਰਤੋ ਅਤੇ ਲਾਭ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋ ਸ਼ਿਫਾਰਸ਼ ਹੋਰ ਫਸਲਾਂ ਲਈ ਵਰਤੇ ਜਾਣ ਵਾਲੇ ਜੀਵਾਣੂ ਖਾਦ ਦੇ ਟੀਕਿਆਂ ਬਾਰੇ ਵੀ ਦੱਸਿਆ । ਇਸ ਤੋਂ ਇਲਾਵਾ ਕੇ.ਵੀ. ਕੇ. ਫਰੀਦਕੋਟ ਵੱਲੋਂ 500 ਜੀਵਾਣੂ ਖਾਦ ਦੇ ਪੈਕਟ ਉਪੱਲਬਧ ਕਰਵਾਏ ਗਏ ਜੋ ਕਿ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੇ ਖਰੀਦੇ।
No comments