Breaking News

ਮਹਾਤਮਾ ਗਾਂਧੀ ਕੌਮੀ ਦਿਹਾਤੀ ਰੋਜ਼ਗਾਰ ਗਰੰਟੀ ਸਕੀਮ ਅਧੀਨ ਖਾਲੀ ਆਸਾਮੀਆਂ ਭਰਨ ਲਈ ਅਰਜ਼ੀਆਂ ਮੰਗੀਆਂ


Govt jobs.punjab govt jobs.new recureatmeant punjab



ਸੰਗਰੂਰ, 17 ਨਵੰਬਰ:

ਜਿ਼ਲ੍ਹਾ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਸ੍ਰੀ ਰਵਿੰਦਰ ਪਾਲ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਦਫਤਰ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ)—ਕਮ— ਵਧੀਕ ਜਿ਼ਲ੍ਹਾ ਪ੍ਰੋਗਰਾਮ ਕੋਆਡੀਨੇਟਰ (ਮਗਨਰੇਗਾ) ਵੱਲੋਂ ਮਹਾਤਮਾ ਗਾਂਧੀ ਕੌਮੀ ਦਿਹਾਤੀ ਰੋਜ਼ਗਾਰ ਗਰੰਟੀ ਸਕੀਮ ਅਧੀਨ ਖਾਲੀ ਆਸਾਮੀਆਂ ਦੀ ਭਰਤੀ ਲਈ ਯੋਗ ਉਮੀਦਵਾਰਾਂ ਕੋਲੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। 

ਜਿ਼ਲ੍ਹਾ ਰੋਜ਼ਗਾਰ ਅਫ਼ਸਰ ਨੇ ਦੱਸਿਆ ਕਿ ਇਹ ਭਰਤੀ ਠੇਕਾ ਆਧਾਰ ਉਤੇ ਕੀਤੀ ਜਾਣੀ ਹੈ।ਉਨ੍ਹਾਂ ਦੱਸਿਆ ਕਿ ਆਈ.ਟੀ. ਮੈਨੇਜਰ (01), ਕੁਆਰਡੀਨੇਟਰ ਸਿ਼ਕਾਇਤ ਨਿਵਾਰਣ (01), ਟੈਕਨੀਕਲ ਅਸਿਸਟੈਂਟ (11), ਕੰਪਿਊਟਰ ਅਸਿਸਟੈਂਟ (01), ਡਾਟਾ ਐਂਟਰੀ ਓਪਰੇਟਰ (08), ਗ੍ਰਾਮ ਰੋਜ਼ਗਾਰ ਸੇਵਕ (10), ਕੁੱਲ 32 ਆਸਾਮੀਆਂ ਹਨ।ਉਨ੍ਹਾਂ ਕਿਹਾ ਕਿ ਇਨ੍ਹਾਂ ਆਸਾਮੀਆਂ ਲਈ ਆਨਲਾਈਨ ਅਪਲਾਈ ਕਰਨ ਦੀ ਆਖਰੀ ਤਾਰੀਖ 21 ਨਵੰਬਰ 2022 ਹੈ ਅਤੇ ਐਪਲੀਕੇਸ਼ਨ ਫੀਸ ਅਦਾ ਕਰਨ ਦੀ ਆਖਰੀ ਤਾਰੀਖ 23 ਨਵੰਬਰ 2022 ਹੈ। ਇਨ੍ਹਾਂ ਆਸਾਮੀਆਂ ਲਈ ਤਨਖਾਹ ਸੀਮਾ 10,000/—ਰੁਪਏ ਤੋਂ 21,000/—ਰੁਪਏ ਤੱਕ ਹੈ। ਉਨ੍ਹਾਂ ਕਿਹਾ ਕਿ ਉਮੀਦਵਾਰ ਵੈਬਸਾਈਟ https://sangrur.nic.in ਅਤੇ  https://govt.thapar.edu/mgnrega22    ਤੇ ਆਨਲਾਈਨ ਅਪਲਾਈ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਫਾਰਮ ਭਰਨ ਸਬੰੰਧੀ ਹਦਾਇਤਾਂ ਉਕਤ ਵੈੱਬਸਾਈਟ ਤੇ ਉਪਲਬਧ ਹਨ।ਉਨ੍ਹਾਂ ਕਿਹਾ ਕਿ ਉਮੀਦਵਾਰਾਂ ਵੱਲੋਂ ਕੇਵਲ ਆਨਲਾਈਨ ਐਪਲੀਕੇਸ਼ਨ ਰਾਹੀਂ ਦੱਸੇ ਗਏ ਪੋਰਟਲ ਤੇ ਹੀ ਅਪਲਾਈ ਕੀਤਾ ਜਾਵੇ । ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਕਿਸੇ ਵੀ ਤਰੀਕੇ ਨਾਲ ਫਾਰਮ ਜਮ੍ਹਾਂ ਨਹੀਂ ਕਰਵਾਏ ਜਾਣਗੇ। ਉਨ੍ਹਾਂ ਜਾਣਕਾਰੀ ਦਿੰਦਿਆ ਕਿਹਾ ਕਿ ਸਮੂਹ ਉਮੀਦਵਾਰ ਇਸ਼ਤਿਹਾਰ ਵਿਚਲੀਆਂ ਹਦਾਇਤਾਂ ਨੂੰ ਧਿਆਨ ਨਾਲ ਪੜ੍ਹਨ ਉਪਰੰਤ ਹੀ ਫਾਰਮ ਭਰਨ ਅਤੇ ਉਮੀਦਵਾਰ ਇਸ਼ਤਿਹਾਰ ਵਿੱਚ ਦਿੱਤੇ ਯੋਗਤਾ ਦੇ ਮਾਪਦੰਡ ਅਨੁਸਾਰ ਹੀ ਆਸਾਮੀ ਲਈ ਅਪਲਾਈ ਕਰਨ।

No comments