ਮੋਟਰਸਾਈਕਲ ਤੇ ਸਵਾਰ ਹੋ ਕੇ ਘਰ ਜਾ ਰਹੇ ਬੱਸ ਕੰਡਕਟਰ ਦੀ ਕੁੱਟ ਕੁੱਟ ਕੇ ਹੱਤਿਆ
ਚਾਰ ਨਕਾਬਪੋਸ਼ ਨੌਜਵਾਨਾਂ ਨੇ ਦਿੱਤਾ ਘਟਨਾ ਨੂੰ ਅੰਜਾਮ
ਅਬੋਹਰ, 17 ਨਵੰਬਰ
ਬੀਤੀ ਰਾਤ ਪਿੰਡ ਵਰਿਆਮ ਖੇੜਾ ਦੇ ਨਜ਼ਦੀਕ ਬਾਈਕ ਤੇ ਆਏ ਚਾਰ ਨਕਾਬਪੋਸ਼ ਨੌਜਵਾਨਾਂ ਨੇ ਇਕ ਬੱਸ ਕੰਡਕਟਰ ਨੂੰ ਕੁੱਟ ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਜਦੋਂ ਕਿ ਬੱਸ ਦੇ ਚਾਲਕ ਨੂੰ ਇਸ ਹਾਦਸੇ ਵਿਚ ਜ਼ਖ਼ਮੀ ਹੋ ਗਿਆ। ਜਿਸ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਪੱਟੀ ਸਦੀਕ ਚੌਂਕੀ ਪੁਲਿਸ ਨੇ ਬੀਤੇ ਦੇਰ ਰਾਤ ਮੌਤੇ ਮੇ ਪਹੁੰਚ ਕੇ ਲਾਸ਼ ਨੂੰ ਕਬਜੇ ਵਿਚ ਲੈ ਕੇ ਮੋਰਚਰੀ ਵਿਚ ਰਖਵਾ ਦਿੱਤਾ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਕਲਮਬੱਧ ਕਰਦਿਆਂ ਹੱਤਿਆਰਿਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਮ੍ਰਿਤਕ ਵਿਅਕਤੀ ਆਪਣੀ ਮਾਂ ਦਾ ਇਕਲੌਤਾ ਸਹਾਰਾ ਸੀ। ਘਟਨਾ ਤੋਂ ਬਾਅਦ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ।
ਜਾਣਕਾਰੀ ਅਨੁਸਾਰ ਵਰਿਆਮਖੇੜਾ ਵਾਸੀ ਭੀਮ ਪੁੱਤਰ ਸਵਰਗੀ ਓਮ ਪ੍ਰਕਾਸ਼ ਉਮਰ ਕਰੀਬ 30ਸਾਲ ਜੋ ਕਿ ਇਕ ਨਿੱਜੀ ਕੰਪਨੀ ਦੀ ਬੱਸ ਤੇ ਸਹਾਇਕ ਦੇ ਤੌਰ ਤੇ ਕੰਮ ਕਰਦਾ ਸੀ। ਬੀਤੀ ਰਾਤ ਵੁਹ ਪਿੰਡ ਦਲਮੀਰਖੇੜਾ ਵਾਸੀ ਬੱਸ ਡਰਾਈਡਰ ਸੁਰਜੀਤ ਪੁੱਤਰ ਪ੍ਰੀਤਮ ਸਿੰਘ ਦੇ ਨਾਲ ਜਾ ਰਿਹਾ ਸੀ ਕਿ ਸ਼ੇਰਗੜ੍ਹ ਤੋਂ ਵਰਿਆਮਖੇੜਾ ਦੇ ਵਿਚਕਾਰ ਸਥਿਤ ਇਕ ਪੈਟਰੋਲ ਪੰਪ ਤੋਂ ਉਨ੍ਹਾਂ ਨੇ ਬੱਸ ਦੇ ਠੇਕੇਦਾਰ ਰਜਿੰਦਰ ਨੇ ਬੱਸ ਵਿਚ ਤੇਲ ਪਵਾਇਆ। ਇਸ ਤੋਂ ਬਾਅਦ ਭੀਮ ਅਤੇ ਬੱਸ ਡਰਾਈਵਰ ਸੁਰਜੀਤ ਅਤੇ ਉਹ ਮੋਟਰਸਾਈਕਲ ਤੇ ਸਵਾਰ ਹੋ ਕੇ ਘਰਾਂ ਨੂੰ ਚੱਲ ਪਏ। ਜਿਸ ਤੇ ਰਸਤੇ ਵਿਚ ਸੁੰਨਸਾਨ ਜਗ੍ਹਾ ਤੇ ਇਕ ਥਾਂ ਤੇ ਚਾਰ ਨਕਾਬਪੋਸ਼ ਨੌਜਵਾਨਾਂ ਨੇ ਉਨ੍ਹਾਂ ਨੂੰ ਰੋਕ ਕੇ ਭੀਮ ਦੇ ਬਾਰੇ ਵਿਚ ਪੁੱਛਿਆ ਅਤ ੇਉਨ੍ਹ ਤੇ ਹਮਲਾ ਕਰ ਦਿੱਤਾ। ਜਿਸ ਵਿਚ ਭੀਮ ਦੀ ਮੌਕੇ ਤੇ ਮੌਤ ਹੋ ਗਈ ਅਤੇ ਬੱਸ ਡਰਾਈਵਰ ਜ਼ਖ਼ਮੀ ਹੋ ਗਿਆ। ਬੱਸ ਡਰਾਈਵਰ ਸੁਰਜੀਤ ਨੇ ਇਸ ਦੀ ਸੂਚਨਾਂ ਬੱਸ ਦੇ ਠੇਕੇਦਾਰ ਰਜਿੰਦਰ ਨੂੰ ਦਿੱਤੀ ਅਤੇ ਉਹ ਮੌਕੇ ਤੇ ਪਹੁੰਚ ਗਏ। ਇਸ ਤੋਂ ਬਾਅਦ ਮੌਕੇ ਤੇ ਥਾਣਾ ਪੱਟੀ ਸਦੀਕ ਦੀ ਪੁਲਿਸ ਵੀ ਪਹੁੰਚ ਗਈ। ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਮ੍ਰਿਤਕ ਦੇ ਮੋਬਾਈਲ ਤੇ ਪੂਰਾ ਦਿਨ ਆਈਆਂ ਕਾਲਾਂ ਦੀ ਡਿਟੇਲ ਲੈ ਕੇ ਮੋਬਾਇਲ ਟਰੇਸ ਤੇ ਲਾ ਕੇ ਕਥਿਤ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਉਧਰ ਡਰਾਈਵਰ ਸੁਰਜੀਤ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਪੂਰੀ ਮੁਸਤੈਦੀ ਨਾਲ ਕਰ ਰਹੀ ਹੈ।
No comments