ਸਿਵਲ ਹਸਪਤਾਲ ਵਿਖੇ ਵਿਸ਼ਵ ਸਰਵਾਈਕਲ ਕੈਂਸਰ ਵਿਰੋਧੀ ਦਿਵਸ ਸਬੰਧੀ ਕੀਤਾ ਗਿਆ ਸਮਾਗਮ
ਸਮੇਂ ਸਿਰ ਕੈਂਸਰ ਦੀ ਪਛਾਣ, ਕੈਂਸਰ ਕੰਟਰੋਲ ਦੀ ਕੁੰਜੀ ਡਾ. ਕਿਰਨਦੀਪ ਕੌਰ ਜਿਲ੍ਹਾ ਪਰਿਵਾਰ ਭਲਾਈ ਅਫਸਰ
ਸ੍ਰੀ ਮੁਕਤਸਰ ਸਾਹਿਬ 17 ਨਵੰਬਰ
ਸਿਹਤ ਵਿਭਾਗ ਵੱਲੋਂ ਵਿਸ਼ਵ ਸਰਵਾਈਕਲ ਕੈਂਸਰ ਵਿਰੋਧੀ ਦਿਵਸ ਸਿਵਿਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਵਿਖੇ ਜਾਗਰੂਕਤਾ ਸਮਾਗਮ ਆਯੋਜਿਤ ਕੀਤਾ ਗਿਆ।
ਇਸ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਡਾ. ਕਿਰਨਦੀਪ ਕੌਰ ਜਿਲ੍ਹਾ ਪਰਿਵਾਰ ਭਲਾਈ ਅਫਸਰ ਨੇ ਦੱਸਿਆ ਕਿ ਕੈਂਸਰ ਦੀ ਜਲਦੀ ਪਛਾਣ ਹੋਣ ਨਾਲ ਇਹ ਪੂਰੀ ਤਰ੍ਹਾਂ ਇਲਾਜਯੋਗ ਹੈ। ਉਨ੍ਹਾਂ ਕਿਹਾ ਕਿ ਔਰਤਾਂ ਵਿੱਚ ਸਰਵਾਈਕਲ ਕੈਂਸਰ ਕਾਫੀ ਮਾਤਰਾ ਵਿਚ ਪਾਇਆ ਜਾਂਦਾ ਹੈ, ਜੇਕਰ ਇਸ ਦੀ ਸਮੇਂ ਸਿਰ ਪਹਿਚਾਣ ਕਰਕੇ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਜਾਨਲੇਵਾ ਹੋ ਸਕਦਾ ਹੈ।
ਉਨ੍ਹਾਂ ਕਿਹਾ ਕਿ ਜਿਲ੍ਹੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਸਰਵਾਈਕਲ ਕੈਂਸਰ ਦੀ ਮੁਢਲੀ ਜਾਂਚ ਵਾਇਆ ਟੈਸਟ ਉਪਲੱਬਧ ਹੈ। ਜੋ ਕਿ ਮਾਮੂਲੀ ਟੈਸਟ ਹੈ ਅਤੇ ਤੀਹ ਸਾਲ ਤੋਂ ਉਪਰ ਸਾਰੀਆਂ ਔਰਤਾਂ ਨੂੰ ਹਰ ਤਿੰਨ ਸਾਲ ਵਿੱਚ ਇੱਕ ਵਾਰ ਇਹ ਟੈਸਟ ਜਰੂਰ ਕਰਵਾਉਣਾ ਚਾਹੀਦਾ ਹੈ। ਵਾਇਆ ਟੈਸਟ ਪਾਜਿਟਿਵ ਆਉਣ ਤੇ ਸ਼ੱਕੀ ਮਰੀਜ ਨੂੰ ਮਾਹਿਰ ਡਾਕਟਰ ਕੋਲ ਭੇਜਿਆ ਜਾਂਦਾ ਹੈ, ਜਿੱਥੇ ਕਿ ਉਸ ਦੇ ਪੂਰੇ ਟੈਸਟ ਕੀਤੇ ਜਾਂਦੇ ਹਨ ਅਤੇ ਜੇਕਰ ਸਰਵਾਈਕਲ ਕੈਂਸਰ ਕੰਨਫਰਮ ਹੁੰਦਾ ਹੈ ਤਾਂ ਉਸ ਦਾ ਸਮੇਂ ਸਿਰ ਇਲਾਜ ਸ਼ੁਰੂ ਕਰ ਦਿੱਤਾ ਜਾਂਦਾ ਹੈ ਅਤੇ ਜੇਕਰ ਸਰਵਾਈਕਲ ਕੈਂਸਰ ਦੀ ਪਛਾਣ ਮੁਢਲੀ ਸਟੇਜ ਤੇ ਹੀ ਕਰ ਲਈ ਜਾਂਦੀ ਹੈ ਤਾਂ ਇਹ ਸੌ ਪ੍ਰਤੀਸ਼ਤ ਇਲਾਜਯੋਗ ਹੈ।
ਇਸ ਮੌਕੇ ਡਾ. ਅਨੀਤਾ ਮੈਡੀਕਲ ਅਫਸਰ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਨੇ ਕਿਹਾ ਕਿ ਜੇਕਰ ਕਿਸੇ ਔਰਤ ਨੂੰ ਮਹਾਂਮਾਰੀ ਜਿਆਦਾ ਆਉਂਦੀ ਹੈ, ਲਗਾਤਾਰ ਖੂਨ ਦਾ ਵਹਾਅ ਹੋਣਾ, ਆਪਸੀ ਸਬੰਧ ਬਣਾਉਂਦੇ ਸਮੇਂ ਦਰਦ ਦਾ ਅਹਿਸਾਸ ਜਾਂ ਬਦਬੂਦਾਰ ਰਿਸਾਵ ਹੋਵੇ ਤਾਂ ਤੁਰੰਤ ਮਾਹਿਰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ, ਕਿਉਂਕਿ ਇਹ ਸਰਵਾਈਕਲ ਕੈਂਸਰ ਦੀਆਂ ਮੁਢਲੇ ਲੱਛਣ ਹੋ ਸਕਦੇ ਹਨ। ਇਸ ਮੌਕੇ ਸਿਵਲ ਹਸਪਤਾਲ ਦੇ ਔਰਤਾਂ ਦੇ ਵਿਭਾਗ ਵਿਚ ਕੰਮ ਕਰਦੇ ਡਾਕਟਰਾਂ ਅਤੇ ਸਮੂਹ ਸਟਾਫ ਵੱਲੋਂ ਸਰਵਾਈਕਲ ਕੈਂਸਰ ਵਿਰੋਧੀ ਸਹੁੰ ਚੁੱਕ ਸਮਾਗਮ ਵੀ ਕੀਤਾ ਗਿਆ ਜਿਸ ਦੌਰਾਨ ਡਾਕਟਰਾਂ ਅਤੇ ਸਟਾਫ ਵੱਲੋਂ ਸਰਵਾਈਕਲ ਕੈਂਸਰ ਨੂੰ ਖਤਮ ਕਰਨ ਵਿੱਚ ਯੋਗਦਾਨ ਪਾਉਣ ਦੀ ਸਹੁੰ ਚੁੱਕੀ ਗਈ। ਇਸ ਮੌਕੇ ਡਾ. ਦੁਪਿੰਦਰ ਕੁਮਾਰ ਮੈਡੀਕਲ ਅਫਸਰ, ਡਾ. ਜਗਦੀਸ਼ ਕੁਮਾਰ, ਡਾ. ਅਕ੍ਰਿਤੀ, ਸ੍ਰੀ ਸੁਖਮੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫਸਰ, ਸ਼੍ਰੀ ਵਿਵੇਕ ਕੁਮਾਰ, ਸ਼੍ਰੀਮਤੀ ਸੁਨੀਤਾ ਰਾਣੀ, ਸ਼੍ਰੀਮਤੀ ਮੀਰਾ, ਸ਼੍ਰੀਮਤੀ ਵੀਰਪਾਲ ਕੌਰ ਹਾਜਰ ਸਨ।
No comments