12 ਦਿਨਾਂ ਟ੍ਰੇਨਿੰਗ ਪ੍ਰੋਗਰਾਮ ਤਹਿਤ ਖੂਨਦਾਨ ਕੈਂਪ ਦਾ ਕੀਤਾ ਆਯੋਜਨ
ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾ (ਮੈਗਸੀਪਾ) ਵੱਲੋਂ ਫ਼ਾਜ਼ਿਲਕਾ ਵਿਖੇ ਸਰਕਾਰੀ ਮੁਲਾਜ਼ਮਾਂ ਨੂੰ ਦਫ਼ਤਰੀ ਕੰਮਕਾਜ ਵਿੱਚ ਮੁਹਾਰਤ ਪ੍ਰਦਾਨ ਕਰਨ ਲਈ 12 ਦਿਨਾਂ ਦੀ ਟ੍ਰੇਨਿੰਗ ਪ੍ਰੋਗਰਾਮ ਤਹਿਤ ਸ਼ਨੀਵਾਰ ਨੂੰ ਐਸ.ਡੀ.ਐਮ ਦਫਤਰ ਫਾਜਿਲਕਾ ਵਿਖੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਹ ਜਾਣਕਾਰੀ ਪ੍ਰੋਜੈਕਟ ਕੋਆਰਡੀਨੇਟਰ ਸਗਸੀਪਾ ਖੇਤਰੀ ਕੇਂਦਰ ਬਠਿੰਡਾ ਦੇ ਸ੍ਰੀ ਮਨਦੀਪ ਸਿੰਘ ਵੱਲੋਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਐਤਕਾਰ ਨੂੰ ਟ੍ਰੇਨਿੰਗ ਪ੍ਰੋਗਰਾਮ ਤਹਿਤ ਫਾਜਿਲਕਾ ਦੇ ਪਿੰਡ ਡੰਗਰ ਖੇੜਾ ਦਾ ਦੌਰਾ ਕੀਤ ਜਾਵੇਗਾ।
ਸ੍ਰੀ ਮਨਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਨਵੇਂ ਭਰਤੀ ਹੋਏ ਸਰਕਾਰੀ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਆਪਣੇ-ਆਪਣੇ ਵਿਭਾਗਾਂ ਸਬੰਧੀ ਵੱਖ-ਵੱਖ ਪੰਜਾਬ ਸਿਵਲ ਸੇਵਾ ਨਿਯਮਾਂ, ਵਿੱਤੀ ਨਿਯਮਾਂ ਅਤੇ ਹੋਰ ਦਫ਼ਤਰ ਕਾਰਵਾਈਆਂ ਤਿਆਰ ਕਰਨ ਵਿੱਚ ਮੁਹਾਰਤ ਹਾਸਲ ਕਰਨ ਲਈ 14 ਨਵੰਬਰ ਤੋਂ 25 ਨਵੰਬਰ 2022 ਤੱਕ 12 ਦਿਨਾਂ ਦੀ ਟੇਨਿੰਗ ਪ੍ਰੋਗਰਾਮ ਤਹਿਤ ਸਨੀਵਾਰ ਨੂੰ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਵੱਲੋਂ ਖੂਨਦਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਇੰਡਕਸ਼ਨ ਟ੍ਰੇਨਿੰਗ ਨੂੰ ਭਾਰਤ ਸਰਕਾਰ ਦੇ ਪ੍ਰੋਸਨਲ ਤੇ ਟ੍ਰੇਨਿੰਗ ਵਿਭਾਗ ਦੇ ਸਪਾਂਸਰ ਕੀਤਾ ਹੈ।
ਇਸ ਮੌਕੇ ਇੰਡਕਸਨ ਟ੍ਰੇਨਿੰਗ ਮੈਗਸੀਪਾ ਫਾਜਿਲਕਾ ਦੇ ਨੋਡਲ ਅਫਸਰ ਸ੍ਰੀ ਵਿਜੈਪਾਲ, ਸਿਹਤ ਵਿਭਾਗ ਤੋਂ ਡਾ. ਅਰਸਦੀਪ ਕੰਬੋਜ, ਡਾ. ਸੋਨੀਮਾ ਡੀ.ਟੀ.ਓ ਤੇ ਸਟਾਫ ਨਰਸ ਰੰਜੂ, ਬਰੋਡਰਿਕ ਐਮਐਲਟੀ, ਸਮਸੇਰ ਸਿੰਘ, ਮਨੀਸ਼ ਸਵਾਮੀ, ਅਤੇ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀ ਹਾਜ਼ਰ ਸਨ।
No comments