ਪੰਜ ਗੋਲੀਆਂ ਨਾਲ ਅੰਗਰੇਜ ਨੂੰ ਗੱਡੀ ਚੜ੍ਹਾਉਣ ਵਾਲੇ ਮਦਨ ਲਾਲ ਢੀਂਗਰਾ ਦੀ ਸ਼ਹਾਦਤ ਦੀ ਕਹਾਣੀ
![]() |
| ਪੰਜ ਗੋਲੀਆਂ ਨਾਲ ਅੰਗਰੇਜ ਨੂੰ ਗੱਡੀ ਚੜ੍ਹਾਉਣ ਵਾਲੇ ਮਦਨ ਲਾਲ ਢੀਂਗਰਾ ਦੀ ਸ਼ਹਾਦਤ ਦੀ ਕਹਾਣੀ |
17 ਅਗਸਤ 1909 ਦੇ ਇਤਿਹਾਸ ਦੀ ਉਹ ਤਾਰੀਖ ਜਦੋਂ ਕ੍ਰਾਂਤੀ ਦੇ ਮਹਾਂ ਨਾਇਕ ਸੱਦੇ ਜਾਣ ਵਾਲੇ ਮਦਨ ਲਾਲ ਢੀਂਗਰਾ ਸ਼ਹੀਦ ਹੋ ਗਏ। ਅਜਾਦੀ ਦੀ ਅਲਖ ਜਗਾਉਣ ਵਾਲੇ ਮਦਨ ਲਾਲ ਢੀਂਗਰਾ ਨੇ ਮਹਿਜ 25 ਸਾਲ ਦੀ ਉਮਰ ਵਿਚ ਦੇਸ਼ ਲਈ ਖੁੱਦ ਨੂੰ ਵਾਰ ਦਿੱਤਾ। ਉਨਾਂ ਨੇ ਸੁੰਤਰਤਾ ਸੰਗਰਾਮ ਦੀ ਇਕ ਚੰਗਿਆੜੀ ਨੂੰ ਇਕ ਅੰਦੋਲਨ ਵਿਚ ਤਬਦੀਲ ਕਰ ਦਿੱਤਾ।
18 ਸਤੰਬਰ 1883 ਨੂੰ ਅਮਿ੍ਰਤਸਰ ਦੇ ਸਿਕੰਦਰੀ ਗੇਟ ਵਿਚ ਜਨਮੇ ਮਦਨ ਲਾਲ ਢੀਂਗਰਾ ਦੇ ਪਿਤਾ ਦਿੱਤਾਮਲ ਪੇਸ਼ੇ ਤੋਂ ਸਿਵਲ ਸਰਜਨ ਸਨ। ਉਨਾਂ ਦਾ ਝੁਕਾਅ ਅੰਗਰੇਜਾਂ ਵੱਲ ਸੀ। ਉਨਾਂ ਦੀ ਮਾਂ ਭਾਰਤੀ ਸੰਸਕਾਰਾਂ ਨੂੰ ਮੰਨਣ ਵਾਲੀ ਔਰਤ ਸੀ। ਉਨਾਂ ਦਾ ਪਰਿਵਾਰ ਅੰਗਰੇਜਾਂ ਦਾ ਖਾਸ ਅਤੇ ਵਿਸ਼ਵਾਸ਼ ਪਾਤਰ ਮੰਨਿਆ ਜਾਂਦਾ ਸੀ ਪਰ ਮਦਨ ਲਾਲ ਢੀਂਗਰਾ ਦਾ ਸੁਭਾਅ ਉਸਦੇ ਉਲਟ ਸੀ।
ਸੁਤੰਤਰਤਾ ਸੰਗਰਾਮ ਦੇ ਲਈ ਨਿਕਲੇ ਤਾਂ ਪਰਿਵਾਰ ਨੇ ਨਾਤਾ ਤੋੜਿਆ
ਉਹਨਾਂ ਦੀ ਉਮਰ ਬੇਸ਼ੱਕ ਘੱਟ ਸੀ ਪਰ ਉਹ ਅੰਗਰੇਜਾਂ ਦੀਆਂ ਬੇੜੀਆਂ ਵਿਚ ਜਕੜੇ ਦੇਸ਼ ਨੂੰ ਆਜ਼ਾਦ ਕਰਵਾਉਣਾ ਚਾਹੁੰਦੇ ਸਨ। ਉਹ ਦੇਸ਼ ਵਿਚ ਸੁਤੰਤਰਤਾ ਸੰਗਰਾਮ ਦੀ ਅਲਖ ਜਗਾਉਣ ਦੇ ਲਈ ਨਿਕਲੇ। ਇਸ ਤਰਾਂ ਕਰਨ ਦੇ ਦੋਸ਼ ਵਿਚ ਉਨਾਂ ਨੂੰ ਲਾਹੌਰ ਦੇ ਕਾਲਜ ਤੋਂ ਕੱਢ ਦਿੱਤਾ ਗਿਆ। ਸੁਤੰਤਰਤਾ ਸੰਗਰਾਮ ਦੇ ਰਾਹ ਤੇ ਚੱਲਣ ਦੇ ਕਾਰਨ ਪਰਿਵਾਰ ਨੇ ਉਨਾਂ ਤੋਂ ਨਾਤਾ ਤੋੜ ਲਿਆ। ਨਤੀਜਾ ਇਹ ਨਿਕਲਿਆ ਕਿ ਉਨਾਂ ਨੂੰ ਆਪਣਾ ਜੀਵਨ ਗੁਜਰ ਬਸਰ ਕਰਨ ਦੇ ਲਈ ਤਾਂਗਾ ਵੀ ਚਲਾਉਣਾ ਪਿਆ।
ਕੁਝ ਸਮਾਂ ਮੁੰਬਈ ਵਿਚ ਬਿਤਾਉਣ ਤੋਂ ਬਾਅਦ ਉਨਾਂ ਨੇ ਵੱਡੇ ਭਰਾ ਦੀ ਸਲਾਹ ਤੇ ਉਚ ਸਿੱਖਿਆ ਦੇ ਲਈ ਇੰਗਲੈਂਡ ਜਾਣ ਦਾ ਰਸਤਾ ਅਪਣਾਇਆ। 1906 ਵਿਚ ਉਨਾਂ ਨੇ ਯੂਨੀਵਰਸਿਟੀ ਕਾਲਜ ਲੰਡਨ ਵਿਚ ਐਡਮਿਸ਼ਨ ਲਿਆ । ਵਿਦੇਸ਼ ਵਿਚ ਪੜਾਈ ਦੇ ਲਈ ਉਨਾਂ ਨੇ ਭਰਾ ਅਤੇ ਇੰਗਲੈਂਡ ਵਿਚ ਰਹਿੰਦੇ ਰਾਸ਼ਟਰਵਾਦੀਆਂ ਨੇ ਮਦਦ ਕੀਤੀ। ਉਥੇ ਰਹਿੰਦੇ ਹੋਏ ਉਹ ਰਾਸ਼ਟਰਵਾਦੀ ਵਿਨਾਇਕ ਦਾਮੋਦਾਰ ਸਾਵਰਕਰ ਅਤੇ ਸ਼ਾਇਮ ਜੀ �ਿਸ਼ਨ ਵਰਮਾ ਨਾਲ ਮਿਲੇ। ਕਿਹਾ ਜਾਂਦਾ ਹੈ ਕਿ ਸਾਵਰਕਰ ਨੇ ਮਦਨ ਲਾਲ ਢੀਂਗਰਾ ਨੂੰ ਕ੍ਰਾਂਤੀਕਾਰੀ ਸੰਸਥਾ ਭਾਰਤ ਦਾ ਮੈਂਬਰ ਬਣਾਇਆ। ਇਸ ਦੇ ਨਾਲ ਹੀ ਹਥਿਆਰ ਚਲਾਉਣ ਦੀ ਟੇ੍ਰਨਿੰਗ ਵੀ ਦਿੱਤੀ। ਇਸ ਦੌਰ ਵਿਚ ਇੰਡੀਅਨ ਹਾਊਸ ਭਾਰਤੀ ਸਟੂਡੈਂਟ ਦੀ ਮੀਟਿੰਗ ਦਾ ਕੇਂਦਰ ਹੋਇਆ ਕਰਦਾ ਸੀ। ਇੱਥੇ ਆਉਣ ਵਾਲੇ ਭਾਰਤੀ ਸਟੂਡੈਂਟ ਖੁਦੀਰਾਮ ਬੋਸ, ਸਤਿੰਦਰ ਪਾਲ, ਕਾਸੀ ਰਾਮਅਤੇ ਕਨਹੱਈਆ ਲਾਲ ਦੱਦ ਨੂੰ ਫ਼ਾਂਸੀ ਦੇਣ ਦੀ ਗੱਲ ਤੋਂ ਦੁਖੀ ਅਤੇ ਗੁੱਸਾ ਸਨ ਇਸ ਦੇ ਲਈ ਮਦਨ ਲਾਲ ਢੀਂਗਰਾ ਅਤੇ ਦੂਜੇ ਸੁਤੰਤਰਤਾ ਸੈਨਾਨੀ ਵਾਇਸ ਰਾਏ ਲਾਰਡ ਕਰਜਨਭ ਅਤੇ ਬੰਗਾਲ ਅਤੇ ਅਸਮ ਦੇ ਸਾਬਕਾ ਲੈਫਟੀਨੈਟ ਗਵਰਨਰ ਬੈਮਪਫਲਦੇ ਫੁਲਰ ਨੂੰ ਜਿੰੇਮੇਦਾਰ ਮੰਨਦੇ ਸਨ। ਇਸ ਦਾ ਬਦਲਾ ਲੈਣ ਲਈ ਲੰਡਨ ਵਿਚ ਢੀਂਗਰਾ ਨੇ ਦੋਵਾਂ ਦੀ ਹੱਤਿਆ ਕਰਨ ਦੀ ਯੋਜਨਾ ਬਣਾਈ। ਲੰਡਨ ਵਿਚ ਦੋਵਾਂ ਨਾਲ ਜੁੜੀਆਂ ਜਾਣਕਾਰੀਆਂ ਇੱਕਠੀਆਂ ਕੀਤੀਆਂ ਤਾਂ ਕਿ ਉਨਾਂ ਤੱਕ ਪਹੁੰਚਿਆ ਜਾ ਸਕੇ। ਆਖਰ ਕਾਰ ਉਹ ਦਿਨ ਆ ਹੀ ਗਿਆ।
ਜਦੋਂ ਵਾਇਲੀ ਦੇ ਮੂੰਹ ਤੇ ਮਾਰੀਆਂ 5 ਗੋਲੀਆਂ
ਸਾਲ 1909 ਵਿਚ ਪਗੜੀ ਸੰਭਾਲ ਜੱਟਾ ਅੰਦੋਲਨ ਚੱਲ ਰਿਹਾ ਸੀ। ਇਕ ਜੁਲਾਈ ਨੂੰ ਇੰਡੀਅਨ ਨੈਸ਼ਨਲ ਐਸੋਸੀਏਸ਼ਨ ਦੇ ਸਲਾਨਾ ਫੰਕਸ਼ਨ ਵਿਚ ਵੱਡੀ ਗਿਣਤੀ ਵਿਚ ਭਾਰਤੀ ਅਤੇ ਅੰਗਰੇਜ ਇੱਕਠੇ ਹੋਏ। ਇਸ ਪ੍ਰੋਗਰਾਮ ਦੌਰਾਨ ਜਿਵੇਂ ਹੀ ਭਾਰਤੀ ਸਕੱਤਰ ਦੇ ਰਾਜਨੀਤਿਕ ਸਲਾਹਕਾਰ ਸਰ ਵਿਲਿਅਮ ਹਟ ਕਰਨਲ ਵਾਇਲੀ ਪ੍ਰੋਗਰਾਮ ਵਿਚ ਪਹੁੰਚੇ ਤਾਂ ਉਥੇ ਹੀ ਮਦਨ ਲਲ ਢੀਂਗਰਾ ਨੇ ਉਨਾਂ ਦੇ ਚਿਹਰੇ ਤੇ ਪੰਜ ਗੋਲੀਆਂ ਮਾਰ ਦਿੱਤੀਆਂ ਉਨਾਂ ਤੇ ਮੁਕੱਦਮਾ ਚੱਲਿਆ। 23 ਜੁਲਾਈ 1909 ਨੂੰ ਹੱਤਿਆ ਦੇ ਮਾਮਲੇ ਵਿਚ ਪੇਸ਼ੀ ਹੋਈ ਅਤੇ ਫਾਂਸੀ ਦੀ ਸਜਾ ਸੁਣਾਈ ਗਈ। 17 ਅਗਸਤ 1909 ਨੂੰ ਲੰਡਨ ਦੇ ਪੇਂਟਬਿਲੇ ਜ਼ਿਲੇ ਵਿਚ ਉਨਾਂ ਨੂੰ ਫ਼ਾਂਸੀ ਦੀ ਸਜਾ ਦਿੱਤੀ ਗਈ। ਉਨਾਂ ਕਿਾਹ ਕਿ ਉਨਾਂ ਨੂੰ ਮਾਣ ਹੈ ਕਿ ਉਹ ਆਪਣਾ ਜੀਵਨ ਦੇਸ਼ ਨੂੰ ਸਮਰਪਿਤ ਕਰ ਰਹੇ ਹਨ। ਦੇਸ਼ ਨੂੰ ਆਜਾਦ ਕਰਵਾਉਣ ਲਈ ਜਿਹੜੀ ਅਲਖ ਉਨਾ ਨੇ ਜਗਾਈ ਉਸ ਨੇ ਅੰਦੋਲਨ ਦਾ ਰੂਪ ਲੈ ਲਿਆ। ਇਸ ਤਰਾਂ ਉਹ ਸ਼ਹੀਦ ਹੋ ਕੇ ਅਮਰ ਹੋ ਗਏ।

No comments